Htv Punjabi
Punjab

ਆਹ ਕੀ ਇਕ ਦਮ ਖੜੇ ਟਰੱਕਾਂ ‘ਚ ਨਿਕਲਣ ਲੱਗਾ ਧੂੰਆਂ, ਜਦੋਂ ਮੌਕੇ ‘ਤੇ ਫੜਿਆ ਬੰਦਾ ਤਾਂ ਉੱਡੇ ਹੋਸ਼!

ਜਿਲਾ ਨਵਾਂਸ਼ਹਿਰ ਦੇ ਬੰਗਾ ਸ਼ਹਿਰ ਵਿੱਚ ਗੜਸ਼ੰਕਰ ਮਾਰਗ ‘ਤੇ ਬੰਗਾ ਟਰੱਕ ਯੂਨੀਅਨ ਅੰਦਰ ਖੜੇ 170 ਦੇ ਕਰੀਬ ਵਿੱਚੋਂ ਕਿਸੇ ਅਗਿਆਤ ਵਿਅਕਤੀ ਵਲੋਂ ਦੇਰ ਰਾਤ 6-7 ਟਰੱਕਾਂ ਨੂੰ ਅੱਗ ਲਗਾ ਕੇ ਸਾੜਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ 3 ਟਰੱਕਾਂ ਦਾ ਅੱਗ ਲੱਗਣ ਨਾਲ ਕਾਫੀ ਨੁਕਸਾਨ ਹੋਇਆ ਹੈ। ਉਹਨਾ ਦੱਸਿਆ ਕਿ ਮੌਕੇ ‘ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲੇ ਕੇ ਅੱਗ ਬੁਝਾਈ ਗਈ। ਜਿਸ ਨਾਲ ਕਾਫੀ ਵੱਡਾ ਨੁਕਸਾਨ ਹੋਇਆ ਹੈ।

ਟੱਰਕ ਯੂਨੀਅਨ ਦੇ ਮੈਂਬਰਾਂ ਅਤੇ ਮਾਲਕਾਂ ਵੱਲੋਂ ਇਸ ਮਾਮਲੇ ਨੂੰ ਕਿਸਾਨਾ ਅਤੇ ਭਾਜਪਾ ਵਿਚਕਾਰ ਚੱਲ ਰਹੇ ਤਕਰਾਰ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਟਰੱਕ ਯੂਨੀਅਨ ਨੇ ਕਿਸਾਨਾਂ ਦਾ ਪੂਰਾ ਸਮਰਥਨ ਦਿੱਤਾ ਗਿਆ ਹੈ ਅਤੇ ਉਹ ਦਿੱਲੀ ਵਿੱਚ ਵੀ ਲੱਗੇ ਧਰਨਿਆਂ ਵਿੱਚ ਸ਼ਾਮਿਲ ਹੋਏ ਸਨ ਜਿਸ ਲਈ ਭਾਜਪਾ ਦੇ ਆਗੂਆਂ ਵਲੋਂ ਕਿਸੇ ਸ਼ਰਾਰਤੀ ਅਨਸਰ ਨੂੰ ਭੇਜ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ ਜਿਸ ਨੂੰ ਉਹਨਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ।

ਉੱਧਰ ਮੌਕੇ ‘ਤੇ ਜਾਂਚ ਕਰਨ ਲਈ ਪਹੁੰਚੇ ਬੰਗਾ ਡਵੀਜ਼ਨ ਦੇ DSP ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਿ ਜੋ ਵਿਅਕਤੀ ਫੜਿਆ ਗਿਆ ਹੈ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਗਿਆਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਨਾਲ ਹੀ ਪੁਲਿਸ ਨੇ ਇਸ ਨੂੰ ਕਿਸਾਨਾਂ ਅਤੇ ਭਾਜਪਾ ਵਰਕਰਾਂ ਚਲ ਰਹੇ ਵਿਵਾਦ ਨਾਲ ਜੋੜੇ ਜਾਣ ਤੋਂ ਇਨਕਾਰ ਕੀਤਾ ਗਿਆ ਹੈ ਉਹਨਾ ਦੱਸਿਆ ਕਿ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ।

Related posts

ਪੰਚਾਇਤ ਮੰਤਰੀ ‘ਤੇ ਹੋਊ ਵੱਡਾ ਐਕਸ਼ਨ ?

htvteam

ਕਿਰਾਏਦਾਰ ਨੇ ਕਿਰਾਏ ਦੇ ਬਦਲੇ ਮਕਾਨ ਮਾਲਿਕ ਨੂੰ ਦਿੱਤੀ ਚਿੱਠੀ ਵਿੱਚੋਂ ਨਿਕਲੀ ਆਹ ਚੀਜ਼, ਦੇਖ ਪੁਲਿਸ ਵਾਲੇ ਵੀ ਹੈਰਾਨ

Htv Punjabi

ਮੂਸੇਵਾਲਾ ਦੇ ਕਤਲ ਮਾਮਲੇ ‘ਚ ਸਭ ਤੋਂ ਪਹਿਲਾਂ ਗ੍ਰਿਫਤਾਰ ਮੁੰਡਾ

htvteam