ਪੁਰਾਣੀ ਰੰਜਿਸ਼ ਦੇ ਚਲਦੇ ਜਮਾਨਤ ਤੇ ਆਏ ਵਿਅਕਤੀ ਦੇ ਘਰ ਹਮਲਾ
ਘਰ ਬਾਹਰ ਖੜ੍ਹੀ ਗੱਡੀ ਦੇ ਤੋੜੇ ਸ਼ੀਸ਼ੇ
ਘਰ ਦੀਆਂ ਔਰਤਾਂ ਨੇ ਨੌਜਵਾਨ ਦੇ ਕਿਡਨੈਪ ਤੇ ਜਾਨੋ ਮਾਰਨ ਦੇ ਲਾਏ ਇਲਜ਼ਾਮ
ਸਮਰਾਲਾ ਦੇ ਨਜ਼ਦੀਕੀ ਪਿੰਡ ਮੁਸਕਾਬਾਦ ਵਿਖੇ ਬੀਤੀ ਰਾਤ ਕਰੀਬ 9:30 ਵਜੇ ਪਿੰਡ ਦੇ ਵਿਅਕਤੀਆਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਮਾਨਤ ਤੇ ਆਏ ਇੱਕ ਵਿਅਕਤੀ ਦੇ ਘਰ ਦੇ ਉੱਪਰ ਹਮਲਾ ਕੀਤਾ ਗਿਆ। ਹਮਲੇ ਵਿੱਚ ਜਮਾਨਤ ਤੇ ਆਏ ਵਿਅਕਤੀ ਦੀ ਕਾਰ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਗਏ।ਮਾਮਲਾ ਪੁਲਿਸ ਸਟੇਸ਼ਨ ਵਿੱਚ ਪਹੁੰਚ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੀੜਿਤ ਪਰਿਵਾਰ ਦੀਆਂ ਔਰਤਾਂ ਨੇ ਦੱਸਿਆ ਕਿ ਉਹਨਾਂ ਦੇ ਮੁੰਡੇ ਬੱਬੂ ਦਾ ਪਿੰਡ ਦੇ ਹੀ ਵਿਅਕਤੀਆਂ ਨਾਲ ਕੋਈ ਝਗੜਾ ਚੱਲ ਰਿਹਾ ਸੀ, ਜਿਸ ਦਾ ਕੇਸ ਵੀ ਚੱਲ ਰਿਹਾ ਹੈ ਤੇ ਉਹਨਾਂ ਦਾ ਮੁੰਡਾ ਕੁਝ ਦਿਨ ਪਹਿਲਾਂ ਹੀ ਆਪਣੀ ਦਾਦੀ ਦੀ ਅੰਤਿਮ ਅਰਦਾਸ ਦੇ ਭੋਗ ਤੇ ਜਮਾਨਤ ਤੇ ਘਰ ਆਇਆ ਸੀ ।ਬੀਤੀ ਰਾਤ 7 ਵਜੇ ਨਾਲ ਦੇ ਪਿੰਡੋ ਆਪਣੀ ਮਾਂ ਵਾਸਤੇ ਦਵਾਈ ਲੈਣ ਗਿਆ ਸੀ ਜਦੋਂ ਉਹ ਆਪਣੀ ਕਾਰ ਵਿੱਚ 9.30 ਵਜੇ ਆਪਣੇ ਘਰ ਆਇਆ ਤਾਂ ਉਸ ਦੇ ਪਿੱਛੇ ਦੋ ਕਾਰਾਂ ਵਿੱਚ ਸਵਾਰ ਕੁਝ ਵਿਅਕਤੀਆਂ ਨੇ ਉਸਦੇ ਘਰ ਅਤੇ ਬੇਟੇ ਤੇ ਹਮਲਾ ਕਰ ਦਿੱਤਾ।ਜਦੋਂ ਬਾਹਰੋਂ ਉੱਚੀਆਂ ਆਵਾਜ਼ਾਂ ਆਉਂਦੀਆਂ ਸੁਣ ਕੇ ਘਰ ਦੀਆਂ ਔਰਤਾਂ ਜਦੋਂ ਬਾਹਰ ਆਈਆਂ ਤਾਂ ਦੇਖਿਆ ਕਿ ਪਿੰਡ ਦੇ ਹੀ ਕੁਝ ਵਿਅਕਤੀ ਉਸਦੇ ਘਰ ਦੇ ਬਾਹਰ ਖੜੀ ਉਸਦੀ ਬੇਟੇ ਦੀ ਕਾਰ ਉੱਪਰ ਹਮਲਾ ਕਰ ਰਹੇ ਸੀ ਔਰਤਾਂ ਨੂੰ ਦੇਖ ਕੇ ਸਾਰੇ ਵਿਅਕਤੀ ਭੱਜ ਗਏ ।ਪੀੜਿਤ ਪਰਿਵਾਰ ਦੀਆਂ ਔਰਤਾਂ ਨੇ ਇਲਜ਼ਾਮ ਲਾਇਆ ਕਿ ਉਹਨਾਂ ਦਾ ਮੁੰਡਾ ਲਾਪਤਾ ਹੈ, ਔਰਤਾਂ ਵੱਲੋਂ ਇਹ ਖਦਸਾ ਕੀਤਾ ਗਿਆ ਕਿ ਪਿੰਡ ਦੇ ਹੀ ਵਿਅਕਤੀਆਂ ਨੇ ਉਸਦੇ ਮੁੰਡੇ ਨੂੰ ਜਾਂ ਤਾਂ ਕਿਡਨੈਪ ਕਰ ਲਿਆ ਜਾਂ ਉਸ ਨੂੰ ਮਾਰ ਕੇ ਕਿਤੇ ਸੁੱਟ ਦਿੱਤਾ ਹੈ ।ਇਹ ਸਾਰੀ ਘਟਨਾ ਦੀ ਸੂਚਨਾ ਵੀ ਸਮਰਾਲਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਔਰਤਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ।
ਇਸ ਸਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਦੇ ਨਿਤੀਸ਼ ਚੌਧਰੀ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਪਿੰਡ ਮੁਸ਼ਕਾਬਾਦ ਵਿਸ਼ੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਿਸੇ ਘਰ ਵਿੱਚ ਭੰਨਤੋੜ ਕੀਤੀ ਗਈ ਹੈ। ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਸਾਨੂੰ ਉੱਥੇ ਕੋਈ ਵੀ ਨਹੀਂ ਮਿਲਿਆ। ਜਾਂਚ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
