ਸਮਰਾਲਾ ਖੰਨਾ ਰੋਡ ‘ਤੇ ਸੀਵਰੇਜ ਦੇ ਖੁੱਲ੍ਹੇ ਪਏ ਢੱਕਣ
‘ਮੌਤ ਦਾ ਖੂਹ’ ਬਣਕੇ ਸਵਾਗਤ ਦੀ ਥਾਂ ਹਾਦਸਿਆਂ ਨੂੰ ਸੱਦਾ ਦੇ ਰਹੀ
ਲੋਕਾਂ ਨੇ ਨਗਰ ਕੌਂਸਲ ਦੀ ਦੱਸੀ ਲਾਪ੍ਰਵਾਹੀ
ਨਗਰ ਕੌਂਸਲ ਸਮਰਾਲਾ ਦੀ ਹਦੂਦ ਵਿਚ ਵੜਦਿਆਂ ਹੀ ਖਤਰਾ ਮਹਿਸੂਸ ਹੋਣ ਲਗਦਾ ਹੈ ਕਿ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਜਾ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਇਹ ਸਭ ਨਗਰ ਕੌਂਸਲ ਦੀ ਨਾਲਾਇਕੀ ਦਾ ਸਿੱਟਾ ਹੈ ਕਿ ਸਮਰਾਲਾ ਵਿਚ ਪ੍ਰਵੇਸ਼ ਕਰਦਿਆਂ ਹੀ ਇਥੋਂ ਦੀਆ ਸੜਕਾਂ ਸਵਾਗਤ ਦੀ ਥਾਂ ਮੌਤ ਨੂੰ ਆਵਾਜ਼ਾਂ ਮਾਰ ਰਹੀਆਂ ਹਨ। ਖੰਨਾ ਤੋਂ ਸਮਰਾਲਾ ਵੱਲ ਆਉਣ ਵਾਲੇ ਲੋਕ ਰੱਬ–ਰੱਬ ਕਰਕੇ ਇਥੋਂ ਗੁਜ਼ਰਦੇ ਹਨ ਕਿਉਂਕ ਥਾਂ –ਥਾਂ ‘ਤੇ ਸੜਕ ‘ਤੇ ਪਏ ਹੋਏ ਟੋਏ ਅਤੇ ਸੀਵਰੇਜ ਦੀ ਹੋਲਾ ਦੇ ਖੁੱਲ੍ਹੇ ਪਏ ਢੱਕਣ ‘ਮੌਤ ਦਾ ਖੂਹ’ ਬਣਕੇ ਲੋਕਾਂ ਨੂੰ ਡਰਾ ਰਹੇ ਹਨ। ਇਸ ਰੋਡ ਦੀ ਬਦਕਿਸਮਤੀ ਦੀ ਇਹ ਦਾਸਤਾਨ ਕੋਈ ਅੱਜ ਤੋਂ ਸ਼ੁਰੂ ਨਹੀਂ ਹੋਈ ਬਲਕਿ ਇਸ ਰੋਡ ਦੀ ਇਹ ਦੁਰਦਸ਼ਾਂ ਪਿਛਲੇ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਬਣੀ ਹੋਈ ਹੈ। ਜਦੋਂ ਵੀ ਸੀਵਰੇਜ ਦੀ ਸਮੱਸਿਆ ਆਉਂਦੀ ਹੈ ਤਾਂ ਬੜੀ ਆਸਾਨੀ ਨਾਲ ਸੜਕ ਨੂੰ ਪੁੱਟਿਆ ਜਾਂਦਾ ਹੈ ਅਤੇ ਕੰਮ ਹੋਣ ਉਪਰੰਤ ਬਹੁਤ ਹੀ ਅਣਗਹਿਲੀ ਨਾਲ ਉਸਨੂੰ ਅੱਧਅਧੂਰਾ ਪੂਰ ਕੇ ਡੰਗ ਟਪਾਊ ਕੰਮ ਕਰ ਦਿੱਤਾ ਜਾਂਦਾ ਹੈ।
ਅਕਸਰ ਹੀ ਇਥੇ ਦੇਖਣ ਨੂੰ ਮਿਲਦਾ ਹੈ ਕਿ ਇਥੇ ਸੀਵਰੇਜ ਦੇ ਢੱਕਣ ਖੁੱਲ੍ਹੇ ਪਏ ਹੁੰਦੇ ਹਨ ਅਤੇ ਨਗਰ ਕੌਂਸਲ ਵੱਲੋਂ ਮਹਿਜ਼ ਦਰੱਖਤਾਂ ਦੀਆਂ ਟਾਹਣੀਆਂ ਉਸਦੇ ਦੁਆਲੇ ਗੱਡ ਕੇ ਆਪਣਂੀ ਖਾਨਾਪੂਰਤੀ ਵਾਲੀ ਡਿਊਟੀ ਖਤਮ ਕਰ ਦਿੱਤੀ ਜਾਂਦੀ ਹੈ। ਹਰਮੀਤ ਸਿੰਘ ਨਾਮੀ ਦੁਕਾਨਦਾਰ ਨੇ ਕਿਹਾ ਕਿ ਇਹ ਢੱਕਣ ਹੁਣ ਤੱਕ ਕਈ ਵਾਰ ਟੁੱਟ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰੱਖੜੀ ਵਾਲੇ ਦਿਨ ਇਕ ਗੱਡੀ ਇਸ ਖੁੱਲ੍ਹੇ ਪਏ ਹੋਦ ਵਿਚ ਜਾ ਫਸੀ ਜਿਸਨੂੰ ਦੁਕਾਨਦਾਰਾਂ ਵੱਲੋਂ ਰਲ੍ਹ ਕੇ ਬੜੀ ਮੁਸ਼ਕਿਲ ਨਾਲ ਕੱਢਿਆ ਗਿਆ ਸੀੇ। ਕੁਆਲਟੀ ਡੇਅਰੀ ਦੇ ਮਾਲਕ ਸੁਖਵੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਢੱਕਣਾਂ ਦਾ ਜਲਦੀ ਪ੍ਰਬੰਧ ਕੀਤਾ ਜਾਵੇ ਇਥੇ ਕਿਸੇ ਦੀ ਵੀ ਜਾਨ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਥੇ ਹਰ ਰੋਜ਼ ਇਕ ਦੋ ਮੋਟਸਾਈਕਲਾਂ ਵਾਲੇ ਡਿਗਦੇ ਹਨ ਜਿਨ੍ਹਾਂ ਨੂੰ ਅਸੀਂ ਚੁੱਕ ਕੇ ਹਸਪਤਾਲ ਪਹੁੰਚਾਉਂਦੇ ਹਾਂ। ਉਨ੍ਹਾਂ ਕਿਹਾ ਕਿ ਇਥੇ ਢੱਕਣ ਰੱਖਣ ਤੋਂ ਬਾਅਦ ਉਹ ਨਾਲ ਦੀ ਨਾਲ ਟੁੱਟ ਜਾਂਦੇ ਹਨ ਉਨ੍ਹਾਂ ਕਿਹਾ ਕਿ ਲੋਕਾਂ ਨੂੰਸ਼ੱਕ ਹੈ ਕਿ ਘਟੀਆਂ ਮਟੀਰੀਅਲ ਵਰਤਣ ਕਾਰਨ ਅਜਿਹਾ ਹੁੰਦਾ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਨ੍ਹਾਂ ਢੱਕਣਾਂ ਵਿਚ ਵਰਤੇ ਜਾਂ ਰਹੇ ਮਟੀਰੀਅਲ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਮਜ਼ਬੂਤ ਢੱਕਣਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਖੰਨਾ ਰੋਡ ਉਪਰ ਹਾਦਸਿਆ ਨੂੰ ਸੱਦਾ ਦੇ ਰਹੇ ਸੀਵਰੇਜ ਦੇ ਖੁੱਲ੍ਹੇ ਪਏ ਹੋਲਾਂ ਬਾਰੇ ਜਦੋਂ ਸਥਾਨਿਕ ਕਾਰਜ ਸਾਧਕ ਅਫ਼ਸਰ ਅਮਨਦੀਪ ਸਿੰਘ ਨਾਲ ਜਦੋਂ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਇਕ ਦੋ ਦਿਨਾ ਵਿਚ ਹੀ ਖੁੱਲ੍ਹੇ ਪਏ ਹੋਲਾਂ ਦੇ ਢੱਕਣ ਲਗਵਾ ਕੇ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਸੜਕ ਉਪਰ ਟੋਏ ਬਣੇ ਹੋਏ ਹਨ ਉਹ ਕੰਮ ਪੀ ਡਬਲਿਊ ਡੀ ਦਾ ਹੈ। ਇਸ ਬਾਰੇ ਵੀ ਉਨ੍ਹਾਂ ਨੂੰ ਲਿਖ ਦਿੱਤਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
