ਪੈਟਰੋਲ ਪੰਪ ਤੇ ਇੱਕ ਟਰੈਕਟਰ ਨੂੰ ਘੇਰੀ ਖੜ੍ਹੇ ਪੰਜਾਬ ਪੁਲਿਸ ਦੇ ਅਫ਼ਸਰਾਂ ਨੂੰ ਦੇਖ ਤੁਸੀਂ ਸੋਚਦੇ ਹੋਵੋਗੇ ਕਿ ਸ਼ਾਇਦ ਇਸ ਟਰੈਕਟਰ ਨੂੰ ਮਾਲਕ ਸਮੇਤ ਕਿਸੇ ਕੇਸ ਚ ਕਾਬੂ ਕੀਤਾ ਹੋਣਾ,,,,,,,,ਪਰ ਨਹੀਂ ਏਥੇ ਜੋ ਪੁਲਿਸ ਨੇ ਕੰਮ ਕੀਤਾ ਸਭ ਦਾ ਸਲੂਟ ਕਰਨ ਨੂੰ ਦਿਲ ਕਰੇਗਾ,,,,,,ਕਿ ਪੰਜਾਬ ਪੁਲਿਸ ਅਜਿਹੇ ਮੁਲਾਜ਼ਮ ਵੀ ਹਨ,,,,
ਪਹਾੜੀ ਇਲਾਕਿਆਂ ‘ਚ ਤੇ ਮੈਦਾਨੀ ਇਲਾਕਿਆਂ ‘ਚ ਤੇਜ ਬਰਸਾਤ ਹੋਣ ਨਾਲ ਜਿੱਥੇ ਸਤਲੁਜ ਦਰਿਆ ‘ਚ ਵੱਖ ਵੱਖ ਥਾਵਾਂ ਤੇ ਧੁਸੀ ਬਨ ਵਿੱਚ ਪਾੜ ਪੈਣ ਨਾਲ ਪਿੰਡਾ ਦੇ ਪਿੰਡ ਤਬਾਹ ਹੋ ਗਏ ਤੇ ਲੋਕਾਂ ਨੇ ਆਪ ਮੁਹਾਰੇ ਹੋ ਕੇ ਬੰਨ ਪੂਰਣ ‘ਚ ਇੱਕ ਦੂਜੇ ਦਾ ਸਾਥ ਦਿੱਤਾ,,,ਤੇ ਹੁਣ ਪੰਜਾਬ ਪੁਲਿਸ ਦੀ ਦਰਿਆਦਿਲੀ ਸਾਮਣੇ ਆਈ ਹੈ,,,ਪੰਜਾਬ ਪੁਲਿਸ ਜਲੰਧਰ ਦੇ ਡੀਸੀਪੀ ਜਗਮੋਹਨ ਸਿੰਘ ਹੋਰਾਂ ਵਲੋਂ ਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ ਹੈ ।ਜਲੰਧਰ ਦੀ ਪੁਲਿਸ ਲਾਈਨ ਪੁੱਜੇ ਸੁਖਵਿੰਦਰ ਸਿੰਘ ਨੇ ਦਸਿਆ ਕਿ ਅੱਜ ਪੰਜਾਬ ਪੁਲਿਸ ਵਲੋਂ 1 ਲੱਖ 85 ਹਜਾਰ ਦੀ ਮਦਦ ਮਿਲੀ ਹੈ ਜਿਸ ਨਾਲ ਉਹ ਆਪਣੇ ਟਰੈਕਟਰਾਂ ਵਿੱਚ ਡੀਜ਼ਲ ਪਵਾ ਕੇ ਸਤਲੁਜ ਦਰਿਆ ਦੇ ਬਨਾਂ ਨੂੰ ਹੋਰ ਪੱਕਾ ਕਰਨ ਲਈ ਕੰਮ ਕਰਨਗੇ,,,,,,,,
ਇਸ ਮੌਕੇ ਜਲੰਧਰ ਦੇ ਡੀਸੀਪੀ ਜਗਮੋਹਨ ਸਿੰਘ ਨੇ ਦਸਿਆ ਕਿ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਆਪਣੀ ਕਿਰਤ ਕਮਾਈ ਵਿੱਚੋ ਯੋਗਦਾਨ ਪਾਕੇ ਹੜ ਪੀੜਤਾਂ ਦੀ ਮਦਦ ਵਾਸਤੇ ਅੱਗੇ ਵਧੇ ਨੇ,,,,,
ਦੱਸ ਦਈਏ ਕਿ ਭਾਰੀ ਮੀਂਹ ਕਰਕੇ ਪੰਜਾਬ ਚ ਹੜ ਵਰਗੇ ਹਾਲਾਤ ਬਣ ਗਏ ਸਨ। ਦਰਿਆਵਾ ਚ ਪਾਣੀ ਵਧਣ ਕਾਰਨ ਪਾੜ ਪਏ ਤੇ ਨਲ ਲਗਦੇ ਪਿੰਡ ਤਬਾਹ ਹੋਏ,,ਜਿਨ੍ਹਾਂ ਨੂੰ ਹੁਣ ਹੋਰ ਵੀ ਮਜ਼ਬੂਤ ਬਣਾਇਆ ਜਾ ਰਿਹਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
