Htv Punjabi
Punjab Video

ਆਹ ਦੇਖਲੋ ਹਸਪਤਾਲ ‘ਚ ਕੀ ਕੁਝ ਚੱਲ ਰਿਹਾ

ਇੱਕ ਪਾਸੇ ਸਿਵਲ ਹਸਪਤਾਲ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹਸਪਤਾਲ ਦੀ ਢਿੱਲਮੱਠ ਉਸ ਸਮੇਂ ਨੰਗਾ ਹੋ ਗਈ ਜਦੋਂ ਜੱਚਾ-ਬੱਚਾ ਵਾਰਡ ਦੇ ਸਾਰੇ ਮਰੀਜ਼ ਆਪਣੇ ਨਵਜੰਮੇ ਬੱਚਿਆਂ ਨੂੰ ਲੈ ਕੇ ਸੜਕਾਂ ‘ਤੇ ਆ ਗਏ। ਗੱਲ ਇਹ ਰਹੀ ਕਿ ਬੀਤੀ ਰਾਤ ਕਰੀਬ 12 ਵਜੇ ਹਸਪਤਾਲ ‘ਚ ਬਿਜਲੀ ਗੁੱਲ ਹੋ ਗਈ ਅਤੇ 1 ਵਜੇ ਸਾਰੇ ਲੋਕ ਸੜਕਾਂ ‘ਤੇ ਆ ਗਏ ਅਤੇ ਸਿਵਲ ਹਸਪਤਾਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਜਦੋਂ ਮੀਡੀਆ ਨੇ ਉੱਥੇ ਪਹੁੰਚ ਕੇ ਦੇਖਿਆ ਤਾਂ ਨਵ-ਜਨਮੇ ਬੱਚਿਆਂ ਦੇ ਸਰੀਰ ‘ਤੇ ਮੱਛਰ ਦੇ ਕੱਟਣ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ ਪਰ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਪਹੁੰਚਿਆ। ਇਸ ਸਬੰਧੀ ਜਦੋਂ ਮਰੀਜ਼ਾਂ ਦੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ 2-3 ਘੰਟਿਆਂ ਤੋਂ ਬਿਜਲੀ ਨਹੀਂ ਆਈ ਪਰ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਹਸਪਤਾਲ ਨਹੀਂ ਪਹੁੰਚਿਆ।

ਸਿਵਲ ਹਸਪਤਾਲ ‘ਚ ਬਿਜਲੀ ਗੁੱਲ ਹੋਣ ‘ਤੇ ਜਨਰੇਟਰ ਦੀ ਸਹੂਲਤ ਹੈ ਪਰ ਬੀਤੀ ਰਾਤ ਜਨਰੇਟਰ ਆਪਰੇਟਰ ਵੀ ਹਸਪਤਾਲ ‘ਚ ਮੌਜੂਦ ਨਹੀਂ ਸੀ, ਜਦੋਂਕਿ ਇਸ ਨੂੰ ਲੈ ਕੇ ਸਿਵਲ ਹਸਪਤਾਲ ਦੇ ਮੁਲਾਜ਼ਮਾਂ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

Canada ਦੀ PR ਤੋਂ ਕੁੱਝ ਦਿਨ ਪਹਿਲਾਂ ਹੀ ਵਾਪਰਿਆ ਖ਼ੌਫ਼ਨਾਕ ਭਾਣਾ; ਚੰਗੇ ਭਵਿੱਖ ਲਈ ਮਾਪਿਆਂ ਨੇ ਭੇਜਿਆ ਇਕੱਲਾ ਪੁੱਤ

htvteam

ਕੰਮ ਕਰਾਉਣ ਲਈ ਜਨਾਨੀ ਨੇ ਘਰ ‘ਚ ਵਾੜਿਆ ਮੁੰਡ ! ਦੇਖੋ ਫੇਰ ਕੀ ਹੋਇਆ

htvteam

ਸੋਹਣੀ ਕੁੜੀ ਇੰਝ ਕਰਦੀ ਸੀ ਚੰਡੀਗੜ੍ਹ ਦੀਆਂ ਜਵਾਨੀਆਂ ਤਬਾਹ; ਫਿਰ ਕਾਰ ‘ਚ ਬੈਠੇ ਸਾਥੀ ਨਾਲ ਫੜੀ ਗਈ ਰੰਗੇ ਹੱਥੀਂ

htvteam

Leave a Comment