Htv Punjabi
Punjab Video

ਆਹ ਦੇਖਲੋ ਹੁਣ ਕੀ ਕੁਝ ਬੋਲ ਗਈ Kangana Ranaut

ਆਪਣੇ ਭੜਕੂਆਂ ਭਾਸ਼ਣਾਂ ਕਰਕੇ ਹਮੇਸ਼ਾ ਵਿਵਾਦਤਾਂ ਚ ਰਹਿਣ ਵਾਲੀ ਅਦਾਕਾਰਾ ਅਤੇ ਹਿਮਾਚਲ ਦੇ ਮੰਡੀ ਸੀਟ ਤੋਂ ਸੰਸਦ ਮੈਂਬਰ ਕੰਗਣਾ ਰਣੋਤ ਨੇ ਇਕ ਵਾਰ ਫਿਰ ਕਿਸਾਨਾਂ ਨੂੰ ਕੌੜੇ ਬੋਲ ਦਿੱਤੇ ਹਨ ਤੇ ਪੰਜਾਬੀਆਂ ਦੇ ਖਿਲਾਫ ਜ਼ਹਿਰ ਉਗਲਿਆ ਹੈ,,,,,

ਕੰਗਨਾ ਨੇ ਇਕ ਨੇ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿਹਾ, ਪੰਜਾਬ ਵਿੱਚ ਧਰਮ ਪਰਿਵਰਤਨ ਹੋ ਰਿਹਾ, ਤੇ ਖਾਲਿਸਤਾਨੀ (Khalistan) ਗੈਂਗ ਕੰਮ ਕਰ ਰਹੇ ਹਨ, ਉਹ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਖ਼ੁਦ ਹੀ ਇਨਸਾਫ਼ ਕਰਨ ਲੱਗਦੇ ਹਨ। ਪੰਜਾਬ (Punjab) ਵਿੱਚ ਜੋ ਵੀ ਹੋ ਰਿਹਾ ਹੈ ਉਹ ਸਹੀ ਨਹੀਂ ਹੈ।

ਇਸ ਮੌਕੇ ਕੰਗਨਾ ਨੇ ਕਿਸਾਨੀ ਅੰਦੋਲਨ ਬਾਬਤ ਜ਼ਿਕਰ ਕਰਦਿਆਂ ਕਿਹਾ ਕਿ ਅੰਦੋਲਨ ਦੌਰਾਨ ਉੱਥੇ ਬਲਾਤਕਾਰ ਹੋਏ ਤੇ ਉੱਥੇ ਲਾਸ਼ਾਂ ਟੰਗੀਆਂ ਗਈਆਂ ਸਨ। ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ ਉਹ ਸਰਾਸਰ ਗ਼ਲਤ ਹੈ, ਬੰਗਲਾਦੇਸ਼ ਵਿੱਚ ਜੋ ਹੋਇਆ ਉਹ ਇੱਥੇ ਹੋਣ ਵਿੱਚ ਦੇਰ ਨਹੀਂ ਲੱਗਣੀ। ਕਿਸਾਨਾਂ ਦੇ ਹਿੱਤਾਂ ਵਾਲੇ ਬਿੱਲ ਵਾਪਸ ਵੀ ਹੋ ਗਏ ਨੇ ਪਰ ਉਹ ਅਜੇ ਵੀ ਧਰਨਿਆਂ ਉੱਤੇ ਬੈਠੇ ਹਨ। ਇਹ ਬੰਗਲਾਦੇਸ਼ ਵਾਂਗ ਲੰਮੀ ਯੋਜਨਾ ਬਣਾਈ ਬੈਠੇ ਹਨ ਪੰਜਾਬ ਦੀ ਤੁਲਨਾ ਬੰਗਲਾਦੇਸ਼ ਨਾਲ ਕਰਦਿਆਂ ਕੰਗਨਾ ਨੇ ਕਿਹਾ

ਪੰਜਾਬ ‘ਚ ਕਿਸਾਨ ਅੰਦੋਲਨ ਦੇ ਨਾਂਅ ‘ਤੇ ਬਦਮਾਸ਼ ਹਿੰਸਾ ਫੈਲਾ ਰਹੇ ਹਨ। ਉੱਥੇ ਬਲਾਤਕਾਰ ਤੇ ਕਤਲ ਹੋ ਰਹੇ ਸਨ। ਇਨ੍ਹਾਂ ਬਦਮਾਸ਼ਾਂ ਦੀ ਬਹੁਤ ਲੰਬੀ ਯੋਜਨਾ ਸੀ। ਉਹ ਦੇਸ਼ ਵਿੱਚ ਕੁਝ ਵੀ ਕਰ ਸਕਦੇ ਹਨ।

ਇਸਦੇ ਨਾਲ ਇਹ ਵੀ ਦੱਸ ਦਈਏ ਕਿ ਕੰਗਨਾ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਪੰਜਾਬ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਹੈ। ਸਿਆਸੀ ਧਿਰਾਂ ਦੀ ਇਲਾਵਾ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਵੀ ਇਸ ਉੱਤੇ ਇਤਰਾਜ਼ ਜ਼ਾਹਰ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ ਸਿੱਖਾਂ ਨੂੰ ਗ਼ਲਤ ਤਰੀਕੇ ਨਾਲ ਦਿਖਾਇਆ ਗਿਆ ਹੈ ਜਿਸ ਨਾਲ ਦੇਸ਼ ਵਿੱਚ ਉਨ੍ਹਾਂ ਖ਼ਿਲਾਫ਼ ਨਫਰਤੀ ਹਿੰਸਾ ਵਿੱਚ ਵਾਧਾ ਹੋਵੇਗਾ। ਜਿਸਦੇ ਵਿਅੰਗ ਕਰਦੇ ਕੰਗਣਾ ਨੇ ਕਿਹਾ ਕਿ ਉਹ ਫਿਲਮ ਸੈਂਸਰ ਬੋਰਡ ਨੇ ਪਾਸ ਕੀਤੀ ਹੈ ਬਾਕੀ ਤੁਹਾਡਾ ਏਸ ਬਾਰੇ ਕੀ ਕਹਿਣਾ ਐ ਆਪਣੀ ਪ੍ਰਤੀਕਰਿਆ ਜ਼ਰੂਰ ਸਾਂਝੀ ਕਰਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਬੱਡੀ ਮੈਚ ਖੂਨੀ ਅਖਾੜੇ ‘ਚ ਹੋਇਆ ਤਬਦੀਲ, ਇੱਕ ਦੀ ਮੌਤ 7 ਜਖ਼ਮੀ

Htv Punjabi

ਐਸਟੀਐਫ ਚੱਕੀ ਜਾਂਦੀ ਐ ਫੱਟੇ, ਨਸ਼ਾ ਤਸਕਰਾਂ ਦਾ ਦੇਖੋ ਆਹ ਕਿਵੇ ਤੋੜਿਆ ਲੱਕ, ਵਾਹ ਓਏ ਥਾਣੇਦਾਰਾ ?

Htv Punjabi

ਡੇਰੇ ‘ਚ ਗਏ ਸੀ ਸਿਹਤ ਵਿਭਾਗ ਵਾਲੇ ਮੁੰਡੇ ,ਫੇਰ ਕੀਤੇ ਅਜੀਬ ਅਜੀਬ ਜਨਾਨੀਆਂ ਵਾਲੇ ਕੰਮ, ਮਿੰਟਾਂ ‘ਚ ਦੇਖਦੇ ਦੇਖਦੇ ਹੋ ਗਏ ਬੇਹੋਸ਼, ਕਹਿੰਦੇ ਡੇਰੇ ‘ਚ…

Htv Punjabi

Leave a Comment