ਜਿਹੜੀਆਂ ਤਸਵੀਰਾਂ ਤੁਸੀਂ ਇੱਕ ਸਧਾਰਨ ਜਿਹੇ ਘਰ ਦੀਆਂ ਅਤੇ ਟੁੱਟੇ ਹੋਏ ਘਰ ਦੀਆਂ ਦੇਖ ਰਹੇ ਹੋ ਅਤੇ ਇਸ ਘਰ ਦੇ ਵਿੱਚ ਬੈਠੀਆਂ ਮਹਿਲਾਵਾਂ ਜੋ ਕਿ ਬੈਣ ਪਾ ਰਹੇ ਨੇ ਦਰਅਸਲ ਇਸ ਪਰਿਵਾਰ ਦੇ ਵਿੱਚ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਇਹਨਾਂ ਦੇ ਘਰ ਦੇ ਵਿੱਚ ਇੱਕ 25 ਸਾਲਾਂ ਚੜਦੇ ਜਵਾਨੀ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ,,ਘਰ ਵਿੱਚ ਮਾਤਾ ਪਿਤਾ ਹੀ ਘਰ ਦੀ ਰੌਣਕ ਹੁੰਦੇ ਹਨ, ਜੇਕਰ ਘਰ ਦੇ ਮੁਖੀ ਜਾਨੀ ਕੀ ਪਿਤਾ ਦੀ ਮੌਤ ਹੋ ਜਾਵੇ, ਤਾਂ ਮਾਤਾ ਸਬਰ ਕਰ ਲੈਂਦੀ ਹੈ ਕਿ ਉਸਦਾ ਜਵਾਨ ਪੁੱਤ ਉਸ ਦਾ ਸਹਾਰਾ ਹੈ ਅਤੇ ਦੁੱਖ ਸੁੱਖ ਵਿੱਚ ਉਹ ਹਰ ਸਮੇਂ ਉਸ ਦੇ ਨਾਲ ਹੈ, ਪਰ ਜੇਕਰ ਪੁੱਤਰ ਦੀ ਵੀ ਮੌਤ ਹੋ ਜਾਵੇ ਤਾਂ ਇਕੱਲੀ ਘਰ ਵਿੱਚ ਮਾਤਾ ਹੀ ਰਹਿ ਜਾਵੇ ਤਾਂ ਉਸ ਮਾਤਾ ਤੇ ਕੀ ਬੀਤੇਗੀ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ। ਇਸ ਤਰ੍ਹਾਂ ਦੀ ਹੀ ਘਟਨਾ ਘਟੀ ਨਾਭਾ ਬਲਾਕ ਦੇ ਪਿੰਡ ਸਹੋਲੀ ਵਿਖੇ ਜਿੱਥੇ ਤੇਜ਼ ਰਫਤਾਰ ਯੂਟੀਲੀਡੀ ਬਲੈਰੋ ਗੱਡੀ ਨੇ ਮੋਟਰਸਾਈਕਲ ਸਵਾਰ ਸੁਖਵਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਯੂਟੀਲਈਡੀ ਪਿਕਅਪ ਗੱਡੀ ਸ਼ਰਾਬ ਦੇ ਠੇਕੇਦਾਰਾਂ ਦੀ ਦੱਸੀ ਜਾ ਰਹੀ ਹੈ ਜੋ ਸ਼ਰਾਬ ਦੇ ਨਾਲ ਭਰੀ ਹੋਈ ਸੀ , ਮੌਕੇ ਤੇ ਡਰਾਈਵਰ ਗੱਡੀ ਛੱਡ ਕੇ ਰਫੂ ਚੱਕਰ ਹੋ ਗਿਆ,,,,,,,
ਇਸ ਮੌਕੇ ਤੇ ਥਾਣਾ ਸਦਰ ਭਾਦਸੋਂ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਇਹ ਐਕਸੀਡੈਂਟ ਬਲੈਰੋ ਗੱਡੀ ਦੇ ਨਾਲ ਹੋਇਆ ਹੈ ਜੋ ਕਿ ਸ਼ਰਾਬ ਦੇ ਠੇਕੇਦਾਰਾਂ ਦੀ ਸੀ ਅਤੇ ਉਸ ਵਿੱਚ ਸ਼ਰਾਬ ਵੀ ਸੀ ਅਸੀਂ ਗੱਡੀ ਨੂੰ ਆਪਣੇ ਕਬਜ਼ੇ ਵਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੇਸ਼ੱਕ ਸੜਕਾਂ ਦੇ ਕਿਨਾਰਿਆਂ ਤੇ ਲਿਖਿਆ ਸਾਈਨ ਬੋਰਡ ਲੱਗੇ ਹੁੰਦੇ ਨੇ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਪਰ ਅੱਜ ਕੱਲ ਲੋਕ ਜਲਦੀ ਪਹੁੰਚਣ ਦੇ ਚੱਕਰਾਂ ਦੇ ਵਿੱਚ ਅਜਿਹੇ ਸੜਕ ਹਾਦਸੇ ਕਰਕੇ ਫਰਾਰ ਹੋ ਜਾਂਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

