ਪੁਲਿਸ ਦੀ ਗ੍ਰਿਫਤ ਦੇ ਵਿੱਚ ਜਿਹੜੇ ਨੌਜਵਾਨ ਮੁੰਡਿਆਂ ਨੂੰ ਤੁਸੀਂ ਦੇਖ ਰਹੇ ਹੋ ਅਜਿਹੇ ਨੌਜਵਾਨ ਮੁੰਡਿਆਂ ਤੋਂ ਹੁਣ ਬਚ ਕੇ ਰਿਹਾ ਕਰੋ। ਦੇਖ ਲਓ ਚੜਦੀ ਜਵਾਨੀ ਦੇ ਵਿੱਚ ਕਿਹੜੇ ਪੁੱਠੇ ਕੰਮਾਂ ਦੇ ਵਿੱਚ ਪੈ ਗਏ ਕਿ ਮਾਪਿਆਂ ਨੂੰ ਵੀ ਆਪਣੀ ਔਲਾਦ ਤੇ ਆਉਣ ਲੱਗੀ ਸ਼ਰਮ,, ਜਾਣਕਾਰੀ ਲਈ ਦੱਸ ਦਈਏ ਕਿ ਲੋਹੀਆਂ ਖ਼ਾਸ ਦੇ ਇੱਕ ਪਟਰੋਲ ਪੰਪ ਉੱਤੇ ਦਾਤਰ ਦੀ ਨੋਕ ਤੇ ਲੁੱਟ ਖੋਹ ਕੀਤੀ ਸੀ ਅਤੇ 64,640 ਰੁਪਏ ਲੈਕੇ ਰਫੂਚੱਕਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਲੋਹੀਆਂ ਖ਼ਾਸ ਦੇ ਸਬ ਇੰਸਪੈਕਟਰ ਲਾਭ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਡੀ ਐਸ ਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦੱਸਿਆ ਗਿਆ ਕਿ ਇਹਨਾਂ ਕੋਲੋਂ 1 ਮੋਟਰਸਾਈਕਲ ਅਤੇ ਇੱਕ ਦਾਤਰ ਬਰਾਮਦ ਕੀਤਾ ਗਿਆ ਹੈ ਅਤੇ ਇਹਨਾਂ ਦੀ ਪਛਾਣ ਪਰਮਜੀਤ ਸਿੰਘ ਵਾਸੀ ਮੋਗਾ ਅਤੇ ਰਾਜਵਿੰਦਰ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ ਅਤੇ ਉਹਨਾਂ ਕਿਹਾ ਕਿ ਇਹਨਾਂ ਦੋਸ਼ੀਆਂ ਦਾ ਰਿਮਾਂਡ ਹਾਸਲ ਕੀਤਾ ਗਿਆ ਤਾਂ ਕਿ ਹੋਰ ਪੁਛਗਿੱਛ ਕੀਤੀ ਜਾ ਸਕੇ,,,,,,,,,
ਦੇਖਿਆ ਜਾ ਰਿਹਾ ਤਾਂ ਅੱਜ ਕੱਲ ਦੀ ਨੌਜਵਾਨੀ ਲਗਾਤਾਰ ਅਜਿਹੇ ਪੁੱਠੇ ਕੰਮਾਂ ਦੇ ਵਿੱਚ ਪਈ ਹੋਈ ਹੈ। ਜਿਨ੍ਹਾਂ ਦੇ ਵੱਲੋਂ ਚੋਰੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
