Htv Punjabi
Punjab Video

ਆਹ ਪਿੰਡ ਚ 8 ਦੀ ਮੌ/ ਤ, ਵਜ੍ਹਾ ਜਾਣ ਉੱਡਣਗੇ ਹੋਸ਼

ਮੂੰਹ ਖੁਰ ਦੀ ਬਿਮਾਰੀ ਨਾਲ ਮਰ ਰਹੇ ਪਸ਼ੂ
ਲੁਧਿਆਣਾ ਦੇ ਜਗਰਾਉਂ ਵਿੱਚ ਪੈਂਦੇ ਪਿੰਡ ਵਿਰਕ ਵਿੱਚ ਅੱਠ ਦੀ ਮੌਤ
ਜਿਨਾਂ ਵਿੱਚੋਂ ਦੋ ਛੋਟੀਆਂ ਕੱਟੀਆਂ ਵੀ ਸ਼ਾਮਿਲ
ਲਗਭਗ 20 ਪਸ਼ੂ ਹੋਏ ਸਨ ਬਿਮਾਰੀ ਨਾਲ ਗ੍ਰਸਤ
ਡਿਪਟੀ ਡਾਇਰੈਕਟਰ ਅਮਰੀਕ ਸਿੰਘ ਨੇ ਦੱਸਿਆ ਬਿਮਾਰੀ ਦਾ ਹੱਲ ਟੀਕਾਕਰਨ
ਟੀਮਾਂ ਵਲੋਂ ਕੀਤਾ ਜਾ ਰਿਹਾ ਫਰੀ ਟੀਕਾਕਰਨ
ਠੰਡ ਵਧਣ ਦੇ ਨਾਲ ਪਸ਼ੂਆਂ ਦੇ ਵਿੱਚੋਂ ਮੂੰਹ ਖੁਰ ਦੀ ਬਿਮਾਰੀ ਵਿੱਚ ਇਕਦਮ ਵਾਧਾ ਹੋਇਆ ਹੈ । ਬੇਸ਼ੱਕ ਪੰਜਾਬ ਭਰ ਵਿੱਚ ਵੱਡੀ ਗਿਣਤੀ ਵਿੱਚ ਪਸ਼ੂਆਂ ਵਿੱਚ ਇਹ ਬਿਮਾਰੀ ਪਾਈ ਗਈ ਹੈ। ਉੱਥੇ ਹੀ ਲੁਧਿਆਣਾ ਦੇ ਪਿੰਡ ਵਿਰਕ ਵਿੱਚ ਵੀ 20 ਪਸ਼ੂ ਇਸ ਬਿਮਾਰੀ ਨਾਲ ਗ੍ਰਸਤ ਹੋਏ ਸਨ , ਜਿਨਾਂ ਵਿੱਚੋਂ ਕੁਝ ਦੀ ਮੌਤ ਵੀ ਹੋ ਚੁੱਕੀ ਹੈ। ਇਹ ਬਿਮਾਰੀ ਇੱਕ ਵਾਇਰਸ ਕਾਰਨ ਫੈਲਦੀ ਹੈ ਅਤੇ ਇੱਕ ਪਸ਼ੂ ਤੋਂ ਦੂਸਰੇ ਪਸ਼ੂ ਤੱਕ ਚਲੇ ਜਾਂਦੀ ਹੈ। ਦੁਧਾਰੂ ਪਸ਼ੂ ਜਿਸ ਤਰ੍ਹਾਂ ਮੱਝ , ਗਾਂ , ਬੱਕਰੀ ,ਭੇਡ ਆਦ ਵਿੱਚ ਇਹ ਬਿਮਾਰੀ ਪਾਈ ਜਾਂਦੀ ਹੈ।

ਇਸ ਬਿਮਾਰੀ ਦਾ ਇੱਕੋ ਇੱਕ ਇਲਾਜ ਟੀਕਾਕਰਨ ਹੈ। ਜੋ ਕਿ ਸਰਕਾਰ ਵੱਲੋਂ ਫਰੀ ਕੀਤਾ ਜਾਂਦਾ ਹੈ। ਲੁਧਿਆਣਾ ਵਿੱਚ ਇਸ ਬਿਮਾਰੀ ਦੇ ਨਾਲ ਕਿੰਨੇ ਕੁ ਪਸ਼ੂ ਪ੍ਰਭਾਵਿਤ ਹੋਏ ਹਨ ਇਸ ਨੂੰ ਲੈ ਕੇ ਸਾਡੀ ਟੀਮ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨਾਲ ਗੱਲਬਾਤ ਕੀਤੀ ਗਈ ਹੈ।।

ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁਧਿਆਣਾ ਦੇ ਪਿੰਡ ਵਿਰਕ ਵਿੱਚ 20 ਪਸ਼ੂ ਇਸ ਬਿਮਾਰੀ ਨਾਲ ਪੀੜਿਤ ਪਾਏ ਗਏ । ਜਿਨਾਂ ਵਿੱਚੋਂ ਕੁਝ ਦੀ ਇਸ ਬਿਮਾਰੀ ਨਾਲ ਮੌਤ ਵੀ ਹੋ ਗਈ ਜਿਨਾਂ ਵਿੱਚ ਦੋ ਛੋਟੀ ਉਮਰ ਦੀਆਂ ਕੱਟੀਆਂ ਵੀ ਸ਼ਾਮਿਲ ਹਨ ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਉਹਨਾਂ ਦੀ ਟੀਮ ਵੱਲੋਂ ਪਿੰਡਾਂ ਵਿੱਚ ਪਹੁੰਚ ਕੇ ਜਿੱਥੇ ਕਿਸਾਨਾ ਨੂੰ ਜਾਗਰੂਕ ਕੀਤਾ ਗਿਆ ਹੈ ਉੱਥੇ ਹੀ ਇਸ ਦਾ ਟੀਕਾਕਰਨ ਵੀ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਦਾ ਟੀਕਾ ਕਾਰਨ ਬਿਲਕੁਲ ਫਰੀ ਹੈ ਪਰ ਇਸ ਦੇ ਬਾਵਜੂਦ ਕੁਝ ਕਿਸਾਨ ਟੀਕਾ ਕਰਨ ਕਰਵਾਉਣ ਤੋਂ ਇਨਕਾਰ ਕਰਦੇ ਹਨ।

ਉਹਨਾਂ ਨੇ ਕਿਹਾ ਕਿ ਇਸ ਦੇ ਲੱਛਣ ਪਸ਼ੂ ਦੇ ਮੂੰਹ ਵਿੱਚ ਛਾਲੇ ਹੋਣਾ , ਪਸ਼ੂ ਦਾ ਬਹੁਤ ਜਿਆਦਾ ਬਿਮਾਰ ਹੋਣਾ , ਜਾਂ ਫਿਰ ਖਾਣਾ ਛੱਡ ਦੇਣਾ ਆਦ ਹਨ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸਮਝਾਉਣ ਦੇ ਬਾਵਜੂਦ ਕੁਝ ਲੋਕ ਟੀਕਾਕਰਨ ਨਹੀਂ ਕਰਵਾਉਂਦੇ ਪਰ ਅਸੀਂ ਅਪੀਲ ਕਰਦੇ ਹਾਂ ਕਿ ਇਸ ਦਾ ਕੋਈ ਨੁਕਸਾਨ ਨਹੀਂ ਹੈ ਲੋਕਾਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਤੋਂ ਪਸ਼ੂਆਂ ਨੂੰ ਬਚਾਇਆ ਜਾ ਸਕੇ।।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

5 ਬੂੰਦਾਂ ਮੂੰਹ ‘ਚ ਪਾਓ ਦਰਦਾਂ ਵਾਲਾ ਕੰਮ ਮੁਕਾਓ

htvteam

ਆਹ ਮੁੰਡੇ ਨਾਲ ਦੇਖੋ ਕੀ ਕਰਤਾ

htvteam

ਹਰ ਰੋਜ਼ ਖਾ ਲਵੋ ਭੂਰੇ ਰੰਗ ਦਾ ਆਹ ਛੋਟੀ ਜਿਹੀ ਚੀਜ਼, ਖ਼ਰਾਬ ਕਿਡਨੀ ਤੇ ਕੈਂਸਰ ਸਣੇ ਆਹ ਕਈ ਰੋਗ ਦੂਰ

htvteam

Leave a Comment