Htv Punjabi
Punjab Video

ਆਹ ਬੰਦੇ ਮਿੰਟਾਂ ਚ ਹੋਏ ਨੰ** ਗ

ਪੰਜਾਬ ਦੇ ਵਿੱਚ ਨਸ਼ੇ ਤੇ ਠੱਲ ਪਾਉਣ ਲਈ ਐਸਟੀਐਫ ਦਾ ਗਠਨ ਕੀਤਾ ਗਿਆ ਸੀ ਅਤੇ ਹੁਣ ਪੁਲਿਸ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਸਖਤ ਐਕਸ਼ਨ ਲੈ ਰਹੀ। ਨਾ ਸਿਰਫ ਉਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਸਗੋਂ ਨਸ਼ੇ ਦੀ ਗੋਰਖ ਧੰਦੇ ਨਾਲ ਬਣਾਈ ਗਈ ਜਾਇਦਾਦਾਂ ਵੀ ਪੁਲਿਸ ਵੱਲੋਂ ਸੀਜ਼ ਕੀਤੀਆਂ ਜਾ ਰਹੀਆਂ ਨੇ। ਲੁਧਿਆਣਾ ਐਸਟੀਐਫ ਰੇਂਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੱਸ ਕੇਸਾਂ ਦੇ ਵਿੱਚ ਹੁਣ ਤੱਕ 5 ਕਰੋੜ 95 ਲੱਖ ਰੁਪਏ ਦੀ ਜਾਇਦਾਦਾ ਅਟੈਚ ਕੀਤੀਆਂ ਜਾ ਚੁੱਕੀਆਂ ਹਨ। ਜਿਨਾਂ ਵਿੱਚ ਡਰੱਗ ਮਨੀ ਵੀ ਸ਼ਾਮਿਲ ਹੈ। ਇਸ ਦੀ ਜਾਣਕਾਰੀ ਡੀਐਸਪੀ ਅਜੇ ਸ਼ਰਮਾ ਐਸਟੀਐਫ ਵੱਲੋਂ ਸਾਡੇ ਨਾਲ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜੇਕਰ ਕਿਸੇ ਨਸ਼ਾ ਤਸਕਰ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਜਾਇਦਾਦਾਂ ਖਰੀਦਦੀਆਂ ਹਨ ਐਸਟੀਐਫ ਵੱਲੋਂ ਉਸ ਦੀ ਵੀ ਜਾਂਚ ਕਰਕੇ ਉਹਨਾਂ ਨੂੰ ਅਟੈਚ ਕਰਵਾਇਆ ਗਿਆ ਹੈ।

ਕੁੱਲ 10 ਕੇਸਾਂ ਦੇ ਵਿੱਚ ਐਸਟੀਐਫ ਵੱਲੋਂ ਇਹ ਪ੍ਰੋਪਰਟੀ ਅਟੈਚ ਕੀਤੀਆਂ ਗਈਆਂ ਹਨ ਜਿਨਾਂ ਚ ਕਿ ਕੇਸ ਸ਼ਾਮਿਲ ਨੇ, ਬਲਵਿੰਦਰ ਸਿੰਘ ਦੇ ਨਾਂ ਤੇ ਹੈ ਜਿਸ ਤੋਂ ਇਕ ਕਿਲੋ ਹੈਰੋਇਨ ਰਿਕਵਰ ਕੀਤੀ ਗਈ ਸੀ ਅਤੇ ਇਕ ਕਰੋੜ ਦੋ ਲੱਖ ਰੁਪਏ ਦੀ ਡਰੱਗ ਮਨੀ ਐਸਟੀਐਫ ਲੁਧਿਆਣਾ ਰੇਂਜ ਵੱਲੋਂ ਸੀਜ ਕਰਵਾਈ ਗਈ।ਇਸੇ ਤਰਾਂ ਦੀਪਕ ਕੁਮਾਰ ਉਰਫ ਕੰਡੇ ਵਾਲਾ ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਰਹੀ ਪੁਲਿਸ ਵੱਲੋਂ ਉਸ ਦੀ ਇੱਕ ਫੋਰਚੂਨਰ ਕਾਰ ਕੀਮਤ 35 ਲੱਖ ਇੱਕ ਹੋਡਾ ਸਿਟੀ ਕਾਰ ਕੀਮਤ ਲਗਭਗ 4 ਲੱਖ ਇਸ ਤੋਂ ਇਲਾਵਾ ਉਸ ਦਾ ਇੱਕ ਪਲਾਟ ਜਿਸ ਦੀ ਕੀਮਤ 1 ਕਰੋੜ ਦੇ ਉੱਤੇ ਸੀ ਕੁੱਲ 1 ਕਰੋੜ 57 ਲੱਖ 88 ਹਜਾਰ ਦੀ ਜਾਇਦਾਦਾਂ ਸੀਜ ਕਰਵਾਈਆਂ ਗਈਆਂ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਨੌਜਵਾਨ ਨੇ ਬੇਅਦਬੀ ਦੀ ਘਟਨਾ ਬਾਰੇ ਕੀਤੇ ਵੱਡੇ ਖੁਲਾਸੇ, ਦੇਖੋ ਕਿਸ ਨੇ ਰਚੀ ਸੀ ਸਾਜ਼ਿਸ਼

htvteam

ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ

htvteam

ਆਹ ਡੰਡੀਆਂ ਵਾਲਾ ਨੁਸਕਾ ਅਪਨਾਓ ਬਿਮਾਰੀਆਂ ਵਾਲੀਆਂ ਤੰਗੀਆਂ ਭੁੱਲ ਜਾਓ

htvteam

Leave a Comment