ਲੁਧਿਆਣਾ ਵਿੱਚ ਵਿਅਕਤੀ ਨਾਲ ਅਨੋਖੇ ਢੰਗ ਨਾਲ ਹੋਈ ਲੁੱਟ
ਸਪੈਸ਼ਲ ਬਰਾਂਚ ਦਾ ਪੁਲਿਸ ਮੁਲਾਜ਼ਮ ਦੱਸ ਕੇ ਸੋਨਾ ਲੈ ਕੇ ਨੌਜਵਾਨ ਫਰਾਰ
ਵਿਅਕਤੀਆਂ ਦੀ ਤਸਵੀਰਾਂ ਕੈਮਰੇ ਚ ਹੋਈਆਂ ਕੈਦ
ਪੁਲਿਸ ਵੱਲੋਂ ਮਾਮਲੇ ਚ ਜਾਂਚ ਕੀਤੀ ਸ਼ੁਰੂ
ਮਾਮਲਾ ਲੁਧਿਆਣਾ ਦੇ ਟੂਟੀਆਂ ਵਾਲੇ ਮੰਦਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਵਿਅਕਤੀ ਸੈਰ ਕਰਨ ਦੇ ਲਈ ਜਾ ਰਿਹਾ ਸੀ ਤਾਂ ਪਿੱਛੋਂ ਦੋ ਤੋਂ ਤਿੰਨ ਨੌਜਵਾਨ ਆਉਂਦੇ ਨੇ ਉਹਨਾਂ ਨੇ ਕਿਹਾ ਅਸੀਂ ਸਪੈਸ਼ਲ ਬਰਾਂਚ ਤੋਂ ਹਾਂ ਅਤੇ ਕਿਹਾ ਤੁਹਾਡੀ ਐਕਟੀਵਾ ਦੇ ਵਿੱਚ ਅਸਲਾ ਹੈ ਅਸੀਂ ਤੁਹਾਡੀ ਐਕਟੀਵਾ ਦੀ ਚੈਕਿੰਗ ਕਰਨੀ ਹੈ ਜਿਸ ਤੋਂ ਬਾਅਦ ਬਜ਼ੁਰਗ ਵਿਅਕਤੀ ਦੇ ਕੋਲੋਂ ਇੱਕ ਸੋਨੇ ਦੀ ਚੈਨ ਇੱਕ ਸੋਨੇ ਦੀ ਅੰਗੂਠੀ ਲੁਹਾ ਕੇ ਕਿਹਾ ਇਸ ਜਗ੍ਹਾ ਤੇ ਚੋਰੀਆਂ ਬਹੁਤ ਹੁੰਦੀਆਂ ਨੇ ਤੁਹਾਡੇ ਕੋਲ ਰੁਮਾਲ ਹੈ ਤਾਂ ਦੋ ਅਸੀਂ ਲਪੇਟ ਕੇ ਤੁਹਾਨੂੰ ਦੇ ਦਿੰਨੇ ਹਾਂ,,,,,
ਜਿਸ ਤੋਂ ਬਾਅਦ ਉਹ ਤਿੰਨੇ ਨੌਜਵਾਨ ਉਥੋਂ ਚਲੇ ਗਏ ਬਜ਼ੁਰਗ ਵਿਅਕਤੀ ਨੂੰ6 ਕੁਝ ਦੇਰ ਬਾਅਦ ਜਦੋਂ ਸ਼ੱਕ ਹੋਇਆ ਉਸ ਨੇ ਆਪਣੇ ਜੇਬ ਦੇ ਵਿੱਚ ਹੱਥ ਮਾਰਿਆ ਤਾਂ ਸੋਨੇ ਦੀ ਚੈਨ ਅੰਗੂਠੀ ਉਸਦੇ ਜੇਬ ਵਿੱਚ ਨਹੀਂ ਸੀ ਬਲਕਿ ਚਾਰ ਬੰਟੇ ਉਹਨਾਂ ਨੂੰ ਫੜਾ ਕੇ ਫਰਾਰ ਹੋ ਗਏ। ਬਜ਼ੁਰਗ ਵਿਅਕਤੀ ਨੇ ਕਿਹਾ ਤਕਰੀਬਨ 450 ਲੱਖ ਦਾ ਸੋਨਾ ਮੇਰਾ ਲੈ ਕੇ ਨੌਜਵਾਨ ਫਰਾਰ ਹੋ ਗਏ ਜਿਸ ਤੋਂ ਬਾਅਦ ਮੈਨੂੰ ਕੁਝ ਸਮਝ ਨਹੀਂ ਆਇਆ ਕਿ ਮੈਂ ਕੀ ਕਰਾਂ,,,,,,,,
ਇਸੇ ਸਬੰਧੀ ਜਦੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਅਸੀਂ ਸੀਸੀਟੀਵੀ ਕੈਮਰਾ ਖੰਗਾਲ ਰਹੇ ਹਾਂ। ਜਲਦ ਤੋਂ ਜਲਦ ਇਹ ਨੌਜਵਾਨ ਫੜੇ ਜਾਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..