Htv Punjabi
Punjab Video

ਆਹ ਸ਼ਹਿਰ ਚ ਕੰਬੀਆਂ ਲੋਕਾਂ ਦੀਆਂ ਲੱਤਾਂ

ਅੰਮ੍ਰਿਤਸਰ ਮਾਹਲਾਂ ਬਾਈਪਾਸ ਨੇੜੇ ਲੁੱਟ ਦੇ ਮੁਲਜ਼ਮਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਕਰੀਬ ਚਾਰ ਰਾਉਂਡ ਫਾਇਰ ਕੀਤੇ ਗਏ। ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਲੁੱਟ ਦੇ ਮੁਲਜ਼ਮ ਨੂੰ ਗੋਲੀ ਲੱਗੀ । ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਫਿਲਹਾਲ ਉਸ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਮੌਕੇ ਤੇ ਘਟਨਾ ਦਾ ਜਾਇਜ਼ਾ ਲੈਣ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੀ ਘਟਨਾ ਸਥਾਨ ਤੇ ਪਹੁੰਚੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਦਿਨ ਪਹਿਲਾਂ ਪੁਲਿਸ ਨੇ ਝਬਾਲ ਦੇ ਰਹਿਣ ਵਾਲੇ ਵਿਸ਼ਾਲ ਨੂੰ ਲੁੱਟ-ਖੋਹ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੇ ਦੋ ਕੇਸ ਦਰਜ ਹਨ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਲੁੱਟ ਲਈ ਮਾਹਲਾ ਬਾਈਪਾਸ ਨੇੜੇ ਸੜਕ ਕਿਨਾਰੇ ਇੱਕ ਪਿਸਤੌਲ ਲੁਕੋ ਕੇ ਰੱਖਿਆ ਸੀ। ਇਸ ਆਧਾਰ ‘ਤੇ ਪੁਲਿਸ ਸ਼ਨੀਵਾਰ ਸ਼ਾਮ ਵਿਸ਼ਾਲ ਨੂੰ ਪਿਸਤੌਲ ਬਰਾਮਦਗੀ ਲਈ ਲੈ ਗਈ। ਵਿਸ਼ਾਲ ਨੇ ਬਿਮਾਰੀ ਦਾ ਡਰਾਮਾ ਕੀਤਾ, ਫਿਰ ਇੱਕ ਲੁਕਵੀਂ ਪਿਸਤੌਲ ਕੱਢੀ ਅਤੇ ਪੁਲਿਸ ‘ਤੇ ਗੋਲੀਬਾਰੀ ਕੀਤੀ। ਪੁਲਿਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਜਵਾਬੀ ਗੋਲੀਬਾਰੀ ਵਿੱਚ ਪੁਲਿਸ ਦੀ ਇੱਕ ਗੋਲੀ ਵਿਸ਼ਾਲ ਨੂੰ ਵੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਅੰਦਰ ਮਾਹੌਲ ਲਗਾਤਾਰ ਖ਼ਰਾਬ ਹੁੰਦਾ ਜੈ ਰਿਹਾ ਪੁਲਿਸ ਵੀ ਕਾਫੀ ਸਖ਼ਤ ਨਜ਼ਰ ਆ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ਤੇ ਦਫਤਰਾਂ ‘ਚ ਨੌਕਰ ਰੱਖਣ ਤੋਂ ਪਹਿਲਾਂ ਜ਼ਰਾ ਵੇਖ ਲਓ ਆਹ ਵੀਡੀਓ

htvteam

ਕੰਗਨਾ ਰਣੌਤ ਨੂੰ ਦਿੱਤਾ ਗਿਆ ਪਦਮਸ਼੍ਰੀ ਵਾਪਸ ਲਿਆ ਜਾਵੇ: DSGMC

htvteam

ਹੁਣ ਫਰੀਦਕੋਟ ਚ ਖ਼ਤਰਾ !

htvteam

Leave a Comment