ਫਿਰੋਜਪੁਰ ਦੇ ਬਾਜਾ ਵਾਲਾ ਚੌਕ ਚ ਇਕ ਮਹਿਲਾ ਇਕੱਲੀ ਤੁਰੀ ਜਾਂਦੀ ਸੀ ਜਿਸ ਨੂੰ ਦੇਖ ਤਿੰਨ ਮੋਟਰਸਾਈਕਲ ਤੇ ਜਾਂਦੇ ਬੰਦਿਆਂ ਦੀ ਨੀਅਤ ਵਿਗੜ ਜਾਂਦੀ ਐ…ਮਨ ਚ ਹੈਵਾਨੀਅਤ ਜਾਗਦੀ ਐ ਤੇ ਇਕੱਲੀ ਮਹਿਲਾ ਵੱਲ ਨੂੰ ਵਧਣਾ ਸ਼ੁਰੂ ਕਰ ਦਿੰਦੇ ਨੇ… ਤੇ ਫੇਰ ਤੇਜਧਾਰ ਹਥਿਆਰਾਂ ਨਾਲ ਮਹਿਲਾ ਤੇ ਹਮਲਾ ਕਰ ਦਿੰਦੇ ਨੇ ਜਿਸ ਤੋਂ ਬਾਅਦ ਜ਼ਖਮੀ ਰੂਪ ਚ ਉਸਨੂੰ ਹਸਪਤਾਲ ਚ ਭਰਤੀ ਕਰਵਾ ਦਿੱਤਾ ਜਾਂਦਾ।.. ਜ਼ਖਮੀ ਔਰਤ ਨੇ ਦੱਸਿਆ ਕਿ ਜਿਸ ਵੇਲੇ ਉਸ ਤੇ ਹਮਲਾ ਹੋਇਆ ਉਸ ਸਮੇਂ ਉਹ ਕੋਰਟ ਤੋਂ ਵਾਪਸ ਘਰ ਆ ਰਹੀ ਸੀ। ਇਸ ਦੇ ਨਾਲ ਹੀ ਡਾਕਟਰ ਦਾ ਕਹਿਣਾ ਕਿ ਹਾਲਤ ਜਿਆਦਾ ਗਭੀਰ ਹੋਣ ਕਾਰਨ ਪੀੜਤ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਹੈ।
ਉੱਧਰ ਇਸ ਮਾਮਲੇ ਚ ਦਖਲ ਦਿੰਦਿਆਂ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਤੇ ਹਮਲਾਵਰਾਂ ਨੂੰ ਜਲਦ ਤੋਂ ਜਲਦ ਸਲ਼ਾਖਾ ਪਿੱਛੇ ਭੇਜਣ ਦਾ ਯਤਨ ਕੀਤਾ ਜਾ ਰਿਹਾ ਹੈ।
ਇਹ ਕੋਈ ਪਹਿਲੀ ਘਟਨਾ ਨਹੀਂ ਐ ਜਿਥੇ ਸ਼ਰੇਆਮ ਲੋਕਾਂ ਦੇ ਦਿਨ ਦਿਹਾੜੇ ਅਜਿਹੀ ਵਾਰਦਾਤ ਹੋਈ ਹੋਵੇ।, ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਪਰ ਪੁਲਿਸ ਹੱਥ ਤੇ ਹੱਥ ਧਰੀ ਬੈਠੀ ਹੀ ਜਾਪਦੀ ਹੈ।……ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..