Htv Punjabi
Punjab

ਇਸ ਖੇਤੀਬਾੜੀ ਪ੍ਰੇਮੀ ਨੌਜਵਾਨ ਦੀ ਦੁਨੀਆਂ ਦਿਵਾਨੀ!

ਖੇਤੀਬਾੜੀ ਨੂੰ ਦਰਪੇਸ਼ ਕਈ ਚੁਣੌਤੀਆਂ ਕਾਰਨ ਅਜੋਕੇ ਦੌਰ ਵਿਚ ਜਿਥੇ ਕਿਸਾਨਾਂ ਦੇ ਧੀਆਂ-ਪੁੱਤਰ ਖੇਤੀਬਾੜੀ ਦੇ ਕੰਮ ਨੂੰ ਤਿਆਗ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ, ਉਥੇ ਗੁਰਦਾਸਪੁਰ ਨਾਲ ਸਬੰਧਿਤ ਇਕ ਆਟੋਮੋਬਾਇਲ ਇੰਜੀਨੀਅਰ ਨੇ ਆਪਣੇ ਘਰ ਦੀ ਛੱਤ ‘ਤੇ ਮਿੱਟੀ ਅਤੇ ਜਹਿਰਾਂ ਦੀ ਵਰਤੋਂ ਬਗੈਰ ਹੀ ਸਬਜੀਆਂ ਦੀ ਕਾਸ਼ਤ ਕਰਕੇ ਮਿਸਾਲ ਪੇਸ਼ ਕੀਤੀ ਹੈ ਨੌਜਵਾਨ ਕਿਸਾਨ ਪਰਮਿੰਦਰ ਸਿੰਘ ਵੱਲੋਂ ਅਪਣਾਏ ਗਏ ਹਾਈਡਰੋਪੋਨਿਕਸ ਨਾਮ ਦੇ ਇਸ ਪ੍ਰੋਜੈਕਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ ਪੌਦਿਆਂ ਦੇ ਵਧਣ ਫੁੱਲਣ ਲਈ ਮਿੱਟੀ ਦੀ ਬਿਲਕੁੱਲ ਲੋੜ ਨਹੀਂ ਹੁੰਦੀ ਅਤੇ ਸਾਰੇ ਬੂਟੇ ਸਿਰਫ ਪਾਣੀ ਵਿਚ ਵੀ ਪੈਦਾ ਹੁੰਦੇ ਹਨ। ਇਸ ਪ੍ਰੋਜੈਕਟ ਵਿਚ ਕਿਸੇ ਜਹਿਰੀਲੇ ਕੀਟਨਾਸ਼ਕ ਦੀ ਵਰਤੋਂ ਵੀ ਨਹੀਂ ਹੁੰਦੀ ਅਤੇ ਨਾ ਹੀ ਇਸ ਲਈ ਜਿਆਦਾ ਜਗਾ ਦੀ ਲੋੜ ਹੁੰਦੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਿਸਾਨ ਪਰਮਿੰਦਰ ਸਿੰਘ ਨੇ ਦਸਿਆ ਕਿ ਉਹ ਆਟੋਮੋਬਾਇਲ ਇੰਜੀਨੀਅਰ ਹੈ ਅਤੇ ਉਸਨੇ ਨਵੀ ਤਕਨੀਕ ਨਾਲ ਮਿੱਟੀ ਅਤੇ ਜਹਿਰਾਂ ਦੀ ਵਰਤੋਂ ਤੋਂ ਬਗੈਰ ਹੀ ਸਬਜੀਆਂ ਦੀ ਕਾਸ਼ਤ ਸ਼ੁਰੂ ਕੀਤੀ ਹੈ ਅਤੇ ਵਰਟੀਕਲ ਫਾਰਮਿੰਗ ਕਰਕੇ ਸਿਰਫ ਡੇਢ ਮਰਲੇ ਜਗ੍ਹਾ ਵਿਚ ਹੀ ਟਮਾਟਰ, ਗੋਭੀ, ਬਰੂਸਲ ਸਪਰਾਊਟਸ, ਲੈਟਸ, ਸੈਲਰੀ, ਰੈਮਨੈਸਕੋ ਬਰੋਕਲੀ ਸਮੇਤ ਹੋਰ ਸਬਜੀਆਂ ਦੇ ਸੈਂਕੜੇ ਪੌਦੇ ਲਗਾਏ ਗਏ ਹਨ। ਇਸ ਪ੍ਰੋਜੈਕਟ ਦੀ ਖਾਸੀਅਤ ਇਹ ਵੀ ਹੈ ਕਿ ਇਸ ਵਿਚ ਕਈ ਤਰਾਂ ਦਾ ਵੇਸਟ ਸਮਾਨ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਜਿਸ ਤਹਿਤ ਤੇਲ ਵਾਲੀਆਂ ਕੈਨੀਆਂ ਤੇ ਹੋਰ ਸਮਾਨ ਵਿਚ ਸਮਾਨ ਦੀ ਵਰਤੋ ਕੀਤੀ ਜਾ ਸਕਦੀ ਹੈ। ਪਰਮਿੰਦਰ ਸਿੰਘ ਨੇ ਦੱਸਿਆ ਕਿ ਮਿੱਟੀ ਦੀ ਬਿਲਕੁੱਲ ਕੋਈ ਜਰੂਰਤ ਨਹੀਂ ਹੁੰਦੀ ਅਤੇ ਸਾਰੀ ਖੇਤੀ ਪਾਣੀ ਵਿਚ ਕੀਤੀ ਜਾਂਦੀ ਹੈ। ਸਿਰਫ ਨਾਰੀਅਲ ਦਾ ਬੂਰਾ ਅਤੇ ਜਰੂਰਤ ਪੈਣ ‘ਤੇ ਵਰਮੀ ਕੰਪੋਸਟ ਦੀ ਕੁਝ ਮਾਤਰਾ ਵਰਤੀ ਜਾ ਸਕਦੀ ਹੈ। ਬੂਟੇ ਦਾ ਸਾਰਾ ਵਾਧਾ ਪਾਣੀ ਵਿਚ ਹੀ ਹੁੰਦਾ ਹੈ ਅਤੇ ਬੂਟੇ ਸਾਰੀ ਖੁਰਾਕ ਪਾਣੀ ਵਿਚੋਂ ਲੈਂਦੇ ਹਨ। ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਵਿਧੀ ਨਾਲ ਤਿਆਰ ਕੀਤੀਆਂ ਸਬਜੀਆਂ ਵਿਚ ਕਿਸੇ ਕਿਸਮ ਦੀ ਕੋਈ ਰਸਾਇਣਕ ਦਵਾਈ ਦੀ ਵਰਤੋਂ ਨਹੀਂ ਕੀਤੀ ਜਾਂਦੀ। ਉਨਾਂ ਦੱਸਿਆ ਕਿ ਨੈਟ ਹਾਊਸ ਵਿਚ ਸਬਜੀਆਂ ਤਿਆਰ ਕੀਤੇ ਜਾਣ ਮੌਕੇ ਕੀੜਿਆਂ ਦੇ ਹਮਲੇ ਦੀ ਸੰਭਾਵਨਾ 75 ਫੀਸਦੀ ਘੱਟ ਜਾਂਦੀ ਹੈ। ਉਨਾਂ ਕਿਹਾ ਕਿ ਉਨਾਂ ਨੇ ਜਿਹੜੀਆਂ ਸਬਜੀਆਂ ਦੀ ਕਾਸ਼ਤ ਕੀਤੀ ਹੈ, ਉਨਾਂ ਉਤੇ ਕੋਈ ਵੀ ਛਿੜਕਾਅ ਨਹੀਂ ਕੀਤਾ ਗਿਆ ਅਤੇ ਇਸ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ

Related posts

ਮੀਂਹ ਦੀ ਤਬਾਹੀ ਨੇ ਲੋਕ ਕੀਤੇ ਬਰਬਾਦ

htvteam

ਬੱਸ ਹੁਣ ਆਹ ਕੁਝ ਦੇਖਣਾ ਬਾਕੀ ਸੀ

htvteam

ਘਰਦੇ ਨੌਜਵਾਨ ਮੁੰਡੇ ਦੀ ਇਟਲੀ ‘ਚ ਮੌ -ਤ ਜਦੋਂ ਮੰਤਰੀ ਧਾਲੀਵਾਲ ਪਹੁੰਚੇ ਦੁੱਖ ਸਾਂਝਾ ਕਰਨ

htvteam