ਢੋਲ ਦੇ ਡਗੇ ‘ਤੇ ਭੰਗੜੇ ਪਾਉਂਦੇ, ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਅਤੇ ਬੋਲੀਆਂ ਪਾ ਪਾ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਇਹ ਲੋਕ ਕਿਤੇ ਵਿਆਹ ਸ਼ਾਦੀ ਪਾਰਟੀ ਜਾਂ ਕਿਸੇ ਪ੍ਰੋਗਰਾਮ ‘ਚ ਨਹੀਂ ਬਲਕਿ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਗੇਟ ‘ਤੇ ਪਟਾਕੇ ਚਲਾ ਜਸ਼ਨ ਮਨਾ ਰਹੇ ਨੇ ਕਿਓਂਕਿ ਤੀਜੀ ਵਾਰ ਸਾਬਕਾ ਵੀਸੀ ਡਾ. ਰਾਜ ਬਹਾਦਰ ਦੇ ਕਰਕੇ ਇਹ ਹਸਪਤਾਲ ਹੁਣ ਮੁੜ ਤੋਂ ਸੁਰਖੀਆਂ ‘ਚ ਹੈ |
ਅਸਲ ‘ਚ ਖੁਸ਼ੀਆਂ ਮਨਾ ਰਹੇ ਇਹ ਲੋਕ ਹੋਰ ਕੋਈ ਨਹੀਂ ਬਲਕਿ ਇਸ ਹਸਪਤਾਲ ਦੇ ਸਟਾਫ ਮੈਂਬਰ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀਸੀ ਡਾ. ਰਾਜ ਬਹਾਦਰ ਦਾ ਅਸਤੀਫਾ ਮੰਜੂਰ ਕਰਨ ‘ਤੇ ਖੁਸ਼ੀ ਮਨ ਰਹੇ ਨੇ | ਇਸ ਬਾਰੇ ‘ਚ ਸਟਾਫ ਦਾ ਕੀ ਕਹਿਣਾ ਹੈ ਲਓ ਸੁਣੋ |
previous post