ਮਾਨਸਾ ਦਾ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ
ਪੀੜਤ ਪਰਿਵਾਰ ਲਗਾ ਰਿਹਾ ਮਦਦ ਲਈ ਗੁਹਾਰ
ਪਰਿਵਾਰ ਚ 5 ਬੱਚੇ ਵਿੱਚੋਂ 4 ਬੱਚਿਆਂ ਨੂੰ ਨਹੀਂ ਦਿੰਦਾ ਦਿਖਾਈ
ਅੱਖਾਂ ਹੁੰਦੀਆਂ ਤਾਂ ਜੱਜ ਬਣ ਜਾਣਾ ਸੀ: ਲੜਕੀ
ਮਾਨਸਾ ਦੇ ਇੱਕ ਪਰਿਵਾਰ ਵਿੱਚ ਪੰਜ ਭੈਣ ਭਰਾਵਾਂ ਵਿੱਚੋਂ ਚਾਰ ਨੇਤਰਹੀਨ ਹਨ ਜਿਨਾਂ ਦੀ ਕਹਾਣੀ ਸੁਣ ਕੇ ਅੱਖਾਂ ਵਿੱਚੋਂ ਨੀਰ ਵੱਗ ਜਾਂਦਾ ਹੈ। ਬਾਪ ਚਲਾਉਂਦਾ ਹੈ ਮੋਟਰਸਾਈਕਲ ਰੇੜੀ ਜਿਸ ਨਾਲ ਚਲਦਾ ਹੈ ਪਰਿਵਾਰ ਦਾ ਗੁਜ਼ਾਰਾ। ਬੱਚਿਆਂ ਨੇ ਕਿਹਾ ਜੇਕਰ ਅੱਖਾਂ ਹੁੰਦੀਆਂ ਤਾਂ ਜੱਜ ਬਣ ਜਾਣਾ ਸੀ। ਕਿਹਾ ਸਾਨੂੰ ਪੈਸੇ ਨਹੀਂ ਸਾਨੂੰ ਤਾਂ ਅੱਖਾਂ ਚਾਹੀਦੀਆਂ ਹਨ। ਬੱਚਿਆ ਦੀ ਜਿੰਦਗੀ ਬਣਾਉਣ ਲਈ ਗੁਰਮੇਲ ਸਿੰਘ ਇਕੱਲਾ ਹੀ ਕਰ ਰਿਹਾ ਜੱਦੋਜਹਿਦ। ਪਰਿਵਾਰ ਨੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਕੀਤੀ ਮਦਦ ਦੀ ਮੰਗ।
ਮਾਨਸਾ ਦੇ ਇਸ ਪਰਿਵਾਰ ਵਿਚ ਨੇਤਰਹੀਨ ਬੱਚੇ ਜਿਨਾਂ ਵਿੱਚੋਂ ਇੱਕ ਦਾ ਨਾਮ ਲਖਵੀਰ ਕੌਰ ਤੇ ਲੜਕੇ ਦਾ ਨਾਮ ਹਰਦੀਪ ਸਿੰਘ ਤੇ ਛੋਟੀ ਭੈਣ ਦਾ ਨਾਮ ਨੀਟੂ ਹੈ। ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸਾਡੇ ਘਰ ਦਾ ਗੁਜ਼ਾਰਾ ਮੇਰੇ ਪਿਤਾ ਦੀ ਰੋਜ਼ਾਨਾ ਦਿਹਾੜੀ ਨਾਲ ਚੱਲਦਾ ਹੈ। ਇੱਕ ਪਾਸੇ ਸਾਨੂੰ ਸਰਕਾਰ ਵੱਲੋਂ ਪੈਨਸ਼ਨ ਵੀ ਮਿਲਦੀ ਹੈ ਪਰ ਉਸ ਨਾਲ ਠੀਕ ਠਾਕ ਗੁਜ਼ਾਰਾ ਚੱਲਦਾ ਹੈ।
ਉਹਨਾਂ ਕਿਹਾ ਕਿ ਸਾਨੂੰ ਪੈਸਿਆਂ ਦੀ ਲੋੜ ਨਹੀਂ ਸਾਨੂੰ ਤਾਂ ਅੱਖਾਂ ਮਿਲ ਜਾਣ ਅਸੀਂ ਆਪਣੇ ਆਪ ਕਮਾ ਕੇ ਜਿੰਦਗੀ ਬਿਤਾ ਲਵਾਂਗੇ। ਉਹਨਾਂ ਕਿਹਾ ਕਿ ਜੇਕਰ ਸਾਡੇ ਅੱਖਾਂ ਹੁੰਦੀਆਂ ਤਾਂ ਅਸੀਂ ਜੱਜ ਬਣ ਜਾਣਾ ਸੀ। ਉੱਥੇ ਹੀ ਬੱਚਿਆਂ ਦੀ ਦਾਦੀ ਨੇ ਕਿਹਾ ਕਿ ਇਹਨਾਂ ਨੂੰ ਸਾਂਭਣਾ ਬਹੁਤ ਔਖਾ ਹੈ। ਕਿਉਂਕਿ ਕਿਸੇ ਨੂੰ ਵੀ ਨਹੀਂ ਦਿਖਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦੀ ਅੱਖਾਂ ਦਾ ਕੋਈ ਇਲਾਜ ਕੀਤਾ ਜਾਵੇ ਜਾਂ ਇਹਨਾਂ ਦੇ ਰਹਿਣ ਲਈ ਕੋਈ ਜਗ੍ਹਾ ਬਣਵਾ ਕੇ ਦਿੱਤੀ ਜਾਵੇ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..