ਮੰਦਰ ਚ ਅਸ਼ਲੀਲ ਗਾਣੇ ਤੇ ਨੱਚਣਾ influencer ਨੂੰ ਪਿਆ ਮਹਿੰਗਾ
ਸ਼ਿਵਸੇਨਾ ਆਗੂਆਂ ਨੇ ਦੇਤੀ ਕੰਪਲੇਂਟ ਤੇ ਕਰਤਾ ਵੱਡਾ ਐਲਾਨ
ਧਾਰਮਿਕ ਭਾਵਨਾਵਾਂ ਨੂੰ ਪਹੁੰਚੀ ਠੇਸ
ਗੱਲਬਾਤ ਦੌਰਾਨ ਸ਼ਿਵ ਸੇਨਾ ਆਗੂ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਇਨਫਲੂਸਰ ਵੱਲੋਂ ਕਾਲੀ ਮਾਤਾ ਮੰਦਿਰ ਦੇ ਵਿੱਚ ਜਾ ਕੇ ਆਈ ਚਿਕਨੀ ਚਮੀਲੀ ਗਾਣੇ ਦੇ ਉੱਪਰ ਚੱਪਲ ਪਾ ਕੇ ਵੀਡੀਓ ਬਣਾਈ ਗਈ ਜਿਸਨੇ ਸਾਡੇ ਹਿੰਦੂ ਧਰਮ ਨੂੰ ਠੇਸ ਪਹੁੰਚਾਈ ਹੈ ਅਸੀਂ ਇਸਦੇ ਉੱਪਰ ਜਲਦ ਤੋਂ ਜਲਦ ਕਾਰਵਾਈ ਚਾਹੁੰਦੇ ਆਂ ਉਹਨਾਂ ਨੇ ਇਹ ਵੀ ਕਿਹਾ ਕਿ ਮੰਦਰ ਦੇ ਵਿੱਚ ਜਦੋਂ ਮਹਿਲਾ ਵੱਲੋਂ ਵੀਡੀਓ ਬਣਾਇਆ ਜਾ ਰਹੀ ਸੀ ਤਾਂ ਉੱਥੇ ਮੌਜੂਦ ਪੰਡਿਤ ਵੀ ਮੂਕ ਦਰਸ਼ਨ ਬਣ ਕੇ ਦੇਖ ਰਿਹਾ ਸੀ ਉਸ ਦੇ ਉੱਪਰ ਅਤੇ ਮੰਦਰ ਪ੍ਰਬੰਧਕ ਦੇ ਉੱਪਰ ਵੀ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਸਾਡੇ ਹਿੰਦੂ ਦੇਵੀ ਦੇਵਤਾ ਨੂੰ ਮਜ਼ਾਕ ਬਣਾ ਕੇ ਰੱਖਿਆ ਹੋਇਆ ਹੈ
ਉੱਥੇ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ ਇਸ ਤਰੀਕੇ ਦੀ ਲਗਾਤਾਰ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਕਿਉਂਕਿ ਹਿੰਦੂ ਸਮਾਜ ਜਾਗਦਾ ਨਹੀਂ ਹੈ ਸ਼ਿਵ ਸੈਨਾ ਆਗੂ ਦਾ ਕਹਿਣਾ ਹੈ ਕਿ ਜੇਕਰ ਹਿੰਦੂ ਸਮਾਜ ਨਹੀਂ ਜਾਗੇਗਾ ਤਾਂ ਆਣ ਵਾਲੇ ਸਮੇਂ ਦੇ ਵਿੱਚ ਪੰਜਾਬ ਵੀ ਬਾਂਗਲਾਦੇਸ਼ ਵਾਂਗੂ ਬਣ ਜਾਵੇਗਾ ਉਹਨਾਂ ਨੇ ਕਿਹਾ ਕਿ ਹੁਣ ਹਿੰਦੂਆਂ ਨੂੰ ਜਾਗਣਾ ਪਵੇਗਾ ਤੇ ਆਪਣੇ ਦੇਵੀ ਦੇਵਤਿਆਂ ਦੇ ਹੋ ਰਹੇ ਅਪਮਾਨ ਦਾ ਬਦਲਾ ਆਪ ਲੈਣਾ ਪਵੇਗਾ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਸੋਸ਼ਲ ਮੀਡੀਆ ਇਨਫਲੂਸਰ ਨੇ ਵੀਡੀਓ ਬਣਾਈ ਜੇਕਰ ਉਸਦੇ ਉੱਪਰ ਪੁਲਿਸ ਕਾਰਵਾਈ ਜਲਦ ਤੋਂ ਜਲਦ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਮਲਟਾਊਨ ਦੇ ਵਿੱਚ ਧਰਨਾ ਵੀ ਦਿੱਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
