ਪੰਜਾਬ ਦੇ ਲੋਕਾਂ ਨੇ ਸੂਬੇ ਦੀ ਕਮਾਨ ਆਮ ਆਦਮੀ ਪਾਰਟੀ ਦੇ ਹੱਥ ਦੇ ਦਿੱਤੀ ਤੇ 10 ਮਾਰਚ ਨੂੰ ਨਤੀਜਿਆਂ ਤੋਂ ਬਾਅਦ ਸਾਰੀ ਕਹਾਣੀ ਸਾਫ ਹੋ ਗਈ। ਉਸੇ ਦਿਨ ਤੋਂ ਲੈਕੇ ਹੁਣ ਤੱਕ ਅਨੇਕਾਂ ਐਮ.ਐਲ.ਏਜ਼ ਦੀਆਂ ਵੀਡੀਓ ਸੋਸ਼ਲ਼ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਨੇ। ਪਰ ਜੋ ਵੀਡੀਓ ਅਸੀਂ ਤੁਹਾਨੂੰ ਦਿਖਾ ਰਿਹੇ ਹਾਂ ਇਸਨੇ ਤਾਂ ਸਮਝੋ ਭੂਚਾਲ ਹੀ ਲੈ ਆਂਦਾ ਐ। ਤਸਵੀਰਾਂ ‘ਚ ਜੋ ਸ਼ਖਸ ਤੁਹਾਨੂੰ ਦਿਖਾਈ ਦੇ ਰਿਹਾ ਐ ਇਸਦਾ ਨਾਂ ਜਗਰੂਪ ਸਿੰਘ ਸੇਖਵਾਂ ਐ ਤੇ ਇਹ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਨੇ ਜਿਨ੍ਹਾਂ ਨੇ ਆਪਣੇ ਹਲਕੇ ‘ਚ ਮਾਰੇ ਪਹਿਲੇਂ ਛਾਪੇ ਨੇ ਹੀ ਸਰਕਾਰੀ ਅਫਸਰ ਤਹਿਸੀਲ ਤੋਂ ਲੈਕੇ ਐਸਡੀਐਮ ਤੱਕ ਹਿੱਲਾ ਰੱਖ ਦਿੱਤੇ ਨੇ ਤੇ ਨੌਕਰੀ ਦੇ ਨਾਂ ਤੇ ਮੌਜਾਂ ਕਰਨ ਵਾਲੇ ਕਈ ਪਟਵਾਰੀਆਂ ਨੂੰ ਦੰਦਲ ਪੈਣ ਵਾਲੀ ਕਰ ਦਿੱਤੀ ਐ। ਅਸਲ ‘ਚ ਜਗਰੂਪ ਸਿੰਘ ਹੋਰਾਂ ਨੂੰ ਸ਼ਿਕਾਇਤਾਂ ਮਿਲਣ ਲੱਗੀਆਂ ਸੀ ਕੀ ਕਸਬਾ ਕਾਹਨੂੰਵਾਨ ‘ਚ ਪਟਵਾਰੀ ਤੇ ਤਹਿਸੀਲਦਾਰ ਵੇਲੇ ਸਿਰ ਆਪਣੀ ਸੀਟ ਉੱਤੇ ਨਹੀਂ ਹੁੰਦੇ ਬੱਸ ਫੇਰ ਕੀ ਐਮ.ਐਲ.ਏ. ਸਾਹਿਬ ਨੂੰ ਲਾਈਵ ਰੇਡ ਨੇ ਸਭ ਪਾਸੇ ਭੂਚਾਲ ਲੈ ਆਂਦਾ।
