ਅੱਜ ਕੱਲ ਦੀ ਭੱਜ ਦੌੜ ਦੀ ਦੁਨੀਆਂ ਦੇ ਵਿੱਚ ਲੋਕ ਆਪਣੇ ਸਿਹਤ ਵੱਲ ਧਿਆਨ ਨਹੀਂ ਦਿੰਦੇ ਜਿਹਦੇ ਮੱਦੇ ਨਜ਼ਰ ਉਹ ਕਈ ਗੰਭੀਰ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਨੇ ਪਰ ਕੁਝ ਵੀ ਬਿਮਾਰੀਆਂ ਦਾ ਜੇਕਰ ਸਮਾਂ ਰਹਿੰਦੇ ਆ ਪਤਾ ਲੱਗ ਜਾਵੇ ਤਾਂ ਉਸਦਾ ਇਲਾਜ ਹੋ ਸਕਦਾ,, ਤੀਜੇ ਪੜਾਅ ਦਾ ਬ੍ਰੈਸਟ ਕੈਂਸਰ (Breast Cancer) ਹੈ। ਹਾਲਾਂਕਿ ਉਸ ਦਾ ਇਲਾਜ ਸ਼ੁਰੂ ਹੋ ਚੁੱਕਿਆ ਹੈ। ਬ੍ਰੈਸਟ ਕੈਂਸਰ ਅਜਿਹਾ ਕੈਂਸਰ ਹੈ ਜਿਸ ਦਾ ਜੇਕਰ ਸਮੇਂ ਸਿਰ ਪਤਾ ਲੱਗ ਜਾਵੇ ਤੇ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ।ਅੰਕੜਿਆਂ ਅਨੁਸਾਰ ਸਾਡੇ ਦੇਸ਼ ਵਿਚ ਹਰ ਸਾਲ ਕੈਂਸਰ ਦੇ ਲਗਭਗ 13 ਤੋਂ 14 ਲੱਖ ਮਾਮਲੇ ਸਾਹਮਣੇ ਆਉਂਦੇ ਹਨ। ਇਸ ਦੇ ਨਾਲ ਹੀ ਹਰ 8 ਵਿੱਚੋਂ 1 ਔਰਤ ਨੂੰ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਰਹਿੰਦੀ ਹੈ। ਜਿੱਥੇ ਪਹਿਲਾਂ ਇਹ ਕੈਂਸਰ 40 ਸਾਲ ਦੀ ਉਮਰ ਤੋਂ ਬਾਅਦ ਦੇਖਿਆ ਜਾਂਦਾ ਸੀ, ਉੱਥੇ ਹੀ ਹੁਣ 20 ਸਾਲ ਦੀ ਉਮਰ ‘ਚ ਔਰਤਾਂ ਇਸ ਦਾ ਸ਼ਿਕਾਰ ਹੋ ਰਹੀਆਂ ਹਨ।
ਕਿਉਂ ਹੁੰਦਾ ਹੈ ਛਾਤੀ ਦਾ ਕੈਂਸਰ?
ਸਾਡੇ ਸਰੀਰ ‘ਚ ਅਰਬਾਂ ਸੈੱਲ ਹੁੰਦੇ ਹਨ। ਸਰੀਰ ਦੇ ਸਾਰੇ ਅੰਗ ਸੈੱਲਾਂ ਦੇ ਬਣੇ ਹੁੰਦੇ ਹਨ, ਜੋ ਇਕ ਪੈਟਰਨ ਨਾਲ ਵਧਦੇ ਤੇ ਨਸ਼ਟ ਹੁੰਦੇ ਰਹਿੰਦੇ ਹਨ। ਕੁਝ ਕੋਸ਼ਿਕਾਵਾਂ ਕਿਸੇ ਖਾਸ ਅੰਗ ‘ਚ ਅਸਧਾਰਨ ਰੂਪ ‘ਚ ਵਧਣ ਲੱਗਦੀਆਂ ਹਨ। ਇਹ ਇੱਕ ਥਾਂ ‘ਤੇ ਇਕੱਠੀਆਂ ਹੋ ਕੇ ਟਿਊਮਰ (ਗੰਢ) ਬਣ ਜਾਂਦੀਆਂ ਹਨ। ਇਹ ਗੰਢ ਦੋ ਪ੍ਰਕਾਰ ਦੀ ਹੋ ਸਕਦੀ ਹੈ – ਬਿਨਾਈਨ ਤੇ ਮੈਲੀਗ੍ਰੇਂਟ।
ਮਾਹਵਾਰੀ ਦੇ 7ਵੇਂ ਦਿਨ ਸਵੈ-ਜਾਂਚ ਕਰਨੀ ਚਾਹੀਦੀ ਹੈ, ਕਿਉਂਕਿ ਮਾਹਵਾਰੀ ਦੌਰਾਨ ਬ੍ਰੈਸਟ ‘ਚ ਤਣਾਅ, ਭਾਰ ਜਾਂ ਗੰਢ ਮਹਿਸੂਸ ਹੋ ਸਕਦੀ ਹੈ। 7ਵੇਂ ਦਿਨ ਤਕ ਬ੍ਰੈਸਟ ਨਾਰਮਲ ਹੋ ਜਾਂਦੀ ਹੈ।
ਮੀਨੋਪੌਜ਼ ਵਾਲੀਆਂ ਔਰਤਾਂ ਹਰ ਮਹੀਨੇ ਦੀ ਇਕ ਤਾਰੀਕ ਤੈਅ ਕਰ ਸਕਦੀਆਂ ਹਨ ਤੇ ਉਸ ਦਿਨ ਜਾਂਚ ਕੀਤੀ ਜਾ ਸਕਦੀ ਹੈ।
ਇਹ ਹੈ ਸਹੀ ਤਰੀਕਾ
1. ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਦੋਨੋਂ ਬ੍ਰੈਸਟ ਦੀ ਸ਼ੇਪ ਤੇ ਸਾਈਜ਼ ਦੇਖੋ ਕਿ ਕੀ ਕੋਈ ਫਰਕ ਤਾਂ ਨਜ਼ਰ ਨਹੀਂ ਆ ਰਿਹਾ।
2. ਆਪਣੇ ਹੱਥਾਂ ਨੂੰ ਸਾਬਣ ਜਾਂ ਸ਼ੈਂਪੂ ਨਾਲ ਲੁਬਰੀਕੇਟ ਕਰੋ ਤੇ ਬ੍ਰੈਸਟ ਨੂੰ ਹਲਕਾ ਜਿਹਾ ਦਬਾਓ। ਇਸ ਨਾਲ ਗੰਢਾਂ ਦਾ ਪਤਾ ਲਗਾਇਆ ਜਾ ਸਕਦਾ ਹੈ।
3. ਆਪਣੇ ਹੱਥਾਂ ਨਾਲ ਬ੍ਰੈਸਟ ਨੂੰ ਕਿਨਾਰਿਆਂ ਤੋਂ ਦਬਾਓ ਤੇ ਫਿਰ ਵਿਚਕਾਰੋਂ ਪ੍ਰੈਸ ਕਰੋ। ਇਸ ਤੋਂ ਬਾਅਦ ਸਾਈਡ ਵੀ ਦਬਾ ਕੇ ਦੇਖੋ।
4. ਜੇਕਰ ਤੁਹਾਨੂੰ ਕੋਈ ਗੰਢ ਮਹਿਸੂਸ ਹੋ ਰਹੀ ਹੈ ਤਾਂ ਕੁਝ ਦਿਨਾਂ ਤੱਕ ਇਸ ‘ਤੇ ਲਗਾਤਾਰ ਨਜ਼ਰ ਰੱਖੋ। ਦੇ ਦੌਰਾਨ ਬ੍ਰੈਸਟ ‘ਚ ਮਹਿਸੂਸ ਹੋ ਰਹੀਆਂ ਗੰਢਾਂ ਕੁਝ ਦਿਨਾਂ ਬਾਅਦ ਗਾਇਬ ਹੋ ਜਾਂਦੀਆਂ ਹਨ।
5. ਜੇ ਕੋਈ ਗੰਢ ਹੈ ਤਾਂ ਦੇਖੋ ਕਿ ਇਹ ਵਧ ਰਹੀ ਹੈ ਜਾਂ ਇਸ ‘ਚ ਕੋਈ ਦਰਦ ਤਾਂ ਨਹੀਂ ਹੈ।
6. ਦਰਦ ਰਹਿਤ ਗੰਢਾਂ ਵੀ ਖ਼ਤਰਨਾਕ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਡਾਕਟਰ ਨਾਲ ਸੰਪਰਕ ਕਰੋ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
