ਜਗਤ ਗੁਰੁ ਸ੍ਰੀ ਗੁਰੁ ਨਾਨਕ ਦੇਵ ਜੀ ਦਾ 553ਵਾਂ ਵਿਆਹ ਪੁਰਬ ਅੱਜ ਗੁਰਦੁਆਰਾ ਕੰਧ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰੂਦੁਆਰਾ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਸਮਾਜਿਕ ਦੂਰੀਆਂ ਰੱਖਕੇ ਲੋਕ ਵੀ ਨਤਮਸਤਕ ਹੁੰਦੇ ਰਹੇ। ਕਰੋਨਾ ਕਾਲ ਦੇ ਚਲਦਿਆਂ ਭਾਵੇ ਨਾ ਤਾਂ ਨਗਰ ਕੀਰਤਨ ਕੱਢੇ ਗਏ ਅਤੇ ਨਾ ਹੀ ਕੋਈ ਵੱਡੇ ਧਾਰਮਿਕ ਸਮਾਗਮ ਕੀਤੇ ਗਏ ਪਰ ਫਿਰ ਲੋਕਾਂ ‘ਚ ਸ਼ਰਧਾ ਪੂਰੀ ਤਰ੍ਹਾਂ ਵੇਖਣ ਨੂੰ ਮਿਲੀ।

ਤੁਹਾਨੂੰ ਦੱਸ ਦਈਏ ਕਿ ਕੰਧ ਸਾਹਿਬ ਗੁਰਦੁਆਰਾ ਜਿਥੇ ਗੁਰੁ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਨੂੰ ਲੈ ਕੇ ਹਰ ਸਾਲ ਵੱਡੇ ਪੱਧਰ ‘ਤੇ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸ ਦਾ ਪ੍ਰਬੰਧ ਸ਼ੋਮਣੀ ਕਮੇਟੀ ਕੋਲ ਹੋਣ ਕਰਕੇ ਇਥੇ ਹਰ ਸਾਲ ਸੰਗਤਾਂ ਵੱਧ-ਚੜ੍ਹ ਕੇ ਹਿੱਸਾ ਲੈਂਦੀਆਂ ਹਨ।

