Htv Punjabi
Punjab Video

ਕਿਤੇ ਤੁਹਾਡੇ ਬੱਚੇ ਵੀ ਤਾਂ ਨਹੀਂ ਅਜਿਹਾ ਖਾਣਾ ਖਾਂਦੇ ?

ਇਹ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸ਼ਹਿਰ ਸੰਗਰੂਰ ਦੇ ਇਕ ਆਂਗਣਵਾੜੀ ਕੇਂਦਰ ਦੀਆਂ ਨੇ ਜਿੱਥੇ ਹੱਥਾਂ ਦੇ ਪਲੇਟਾਂ ਚੁੱਕੀ ਖੜ੍ਹੀਆਂ ਔਰਤਾਂ ਤੁਹਾਨੂੰ ਨਜ਼ਰ ਆ ਰਹੀਆਂ ਹਨ ਤੇ ਇਨ੍ਹਾਂ ਪਲੇਟਾਂ ਵਿੱਚ ਪੰਜ਼ੀਰੀ ਤੇ ਬੱਚੇ ਦੇ ਖਾਣ ਲਈ ਹੋਰ ਪਦਾਰਥ ਹਨ,ਜੋ ਕੀ ਸਰਕਾਰ ਦੇ ਵੱਲੋ ਮੁਹੱਈਆ ਕਰਵਾ ਜਾਂਦੇ ਹਨ ਪਰ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਐ ਕੀ ਇਹ ਖਾਣ ਵਾਲੀਆਂ ਚੀਜ਼ਾਂ ਐਨੀ ਘਟੀਆ ਕੁਵਾਲਟੀ ਦੀਆਂ ਨੇ ਕਿ ਖਾਣ ਸਾਰ ਹੀ ਬੱਚਿਆਂ ਦੀ ਸਿਹਤ ਵਿਗੜ ਜਾਂਦੀ ਤੇ ਥੋੜੇ ਸਮੇ ਬਾਅਦ ਇਹ ਖਾਣਾ ਖਰਾਬ ਹੋ ਜਾਂਦਾ ਜੋ ਡੰਗਰਾਂ ਨੂੰ ਪਾਉਂਂਣ ਦੇ ਲਾਇਕ ਵੀ ਨਹੀਂ ਰਹਿੰਦਾ ਪਰ ਸਾਡੀ ਸਰਕਾਰ ਇਹ ਘਟੀਆ ਖਾਣਾ ਸਾਡੇ ਬੱਚਿਆ ਦੇ ਖਾਣ ਲਈ ਦੇ ਰਹੀ ਐ,,,,,,,

ਉੱਧਰ ਜਦੋਂ ਏਸ ਮਾਮਲੇ ਬਾਬਤ ਬਾਲ ਵਿਕਾਸ ਵਿਭਾਗ ਅਤੇ ਫੂਡ ਸਪਲਾਈ ਅਫਸਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਜੋ ਕਿਹਾ ਉਹ ਸੁਣੋਂ,,,,,,,,ਏਸ ਮੌਕੇ ਦੋਵੇਂ ਅਫਸਰਾਂ ਨੇ ਕਿਹਾ ਕੀ ਜੇਕਰ ਸਾਡੇ ਕੋਲ ਲਿਖਤੀ ਸ਼ਕਾਇਤ ਮਾਪੇ ਕਰਨਗੇ ਤਾਂ ਅਸੀ ਉਪਰ ਸਿਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਵਾਂਗੇ ਅਤੇ ਜੇਕਰ ਕੋਈ ਕਮੀ ਰਹਿ ਗਈ ਹੈ ਉਸਨੂੰ ਪੂਰੀ ਕੀਤੀ ਜਾਵੇਗੀ,ਬਾਲ ਵਿਕਾਸ ਤੇ ਫੂਡ ਸਪਲਾਈ ਵਿਭਾਗ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਉਂਣ ਤੇ ਵੀ ਅਧਿਤਕਾਰੀ ਨੂੰ ਕੋਈ ਪਛਤਾਵਾ ਨਹੀਂ ਗੱਲਾਂ ਗੋਲ ਮੋਲ ਕਰਦੇ ਹੋਏ ਅਧਿਕਾਰੀਆਂ ਕਿਹਾ ਜੇਕਰ ਕੋਈ ਲਿਖਤੀ ਪੱਤਰ ਦੇਵੇਗਾ ਤਾਂ ਉਸ ਵੱਲ ਗੌਰ ਕਰੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਿਹਰਾ ਬਹੁਤ ਛੇਤੀ ਹੀ ਬੁੱਢਾ ਕਿਉਂ ਲੱਗਣ ਲੱਗ ਜਾਂਦੈ, ਸੁਣੋ ਕਾਰਨ

htvteam

ਪਹਿਲਾਂ ਕਰਦੇ ਸੀ ਮੀਂਹ ਓਏ ਮੀਂਹ ਓਏ, ਹੁਣ ਕਰਦੇ ਨੇ ਪਾਣੀ ਓਏ ਪਾਣੀ ਓਏ

htvteam

ਮਾਰਕਿਟ ‘ਚ ਆਈ ਬੰਦੇ ਦੀ ਟੈਨਸ਼ਨ ਦੂਰ ਕਰਕੇ ਸੋਹਣਾ ਬਣਾਉਣ ਵਾਲੀ ਚਾਹ

htvteam

Leave a Comment