ਪਰਾਲੀ ਜਲਾਉਣ ਮਾਮਲੇ ਚ ਲੁਧਿਆਣਾ ਦੇ 26 ਕਿਸਾਨਾਂ ਤੇ FIR ਦਰਜ
148 ਦੇ ਕਰੀਬ ਮਾਮਲੇ ਆਏ ਸਾਹਮਣੇ
28 ਦੇ ਕਰੀਬ ਹੋਈਆਂ ਰੈਡ ਐਂਟਰੀਆਂ
ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਦਿੱਤੀ ਜਾਣਕਾਰੀ
ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ ਸੀ ਪਰ ਬਾਵਜੂਦ ਇਸਦੇ ਲੁਧਿਆਣਾ ਜ਼ਿਲ੍ਹੇ ‘ਚ ਪਰਾਲੀ ਜਲਾਉਣ ਦੇ 148 ਮਾਮਲੇ ਸਾਹਮਣੇ ਆਏ ਨੇ। ਜਿਨਾਂ ਵਿੱਚੋਂ 28 ਦੇ ਕਰੀਬ ਕਿਸਾਨਾਂ ਤੇ ਰੈਡ ਐਂਟਰੀ ਕੀਤੀ ਗਈ ਹੈ। ਅਤੇ ਕਈ ਕਿਸਾਨਾਂ ਤੇ ਜੁਰਮਾਨਾ ਵੀ ਲਗਾਇਆ ਗਿਆ ਹੈ ਜਿਸ ਦੀ ਕੁੱਲ ਕੀਮਤ 3 ਲ ਦੇ ਕਰੀਬ ਹੈ ਇਸ ਤੋਂ ਇਲਾਵਾ 26 ਕਿਸਾਨਾਂ ਤੇ ਐਫ ਆਈਆਰ ਦਰਜ ਹੋਈ ਹੈ। ਇਹੀ ਨਹੀਂ ਕਿਸਾਨਾਂ ਵੱਲੋਂ ਅਧਿਕਾਰੀਆਂ ਨਾਲ ਕੀਤੀ ਬਤਮਿਜੀ ਮਾਮਲੇ ਵਿੱਚ ਵੀ ਥਾਣਾ ਸੁਧਾਰ ਵਿਖੇ ਐਫ ਆਈਆਰ ਦਰਜ ਕੀਤੀ ਗਈ ਹੈ ਜਿਸ ਨੂੰ ਲੈ ਕੇ ਜਿਲ੍ਾ ਖੇਤੀਬਾੜੀ ਅਫਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਕਰ ਕੀਤਾ ਹੈ।
ਉਧਰ ਜਿਲਾ ਖੇਤੀਬਾੜੀ ਅਫਸਰ ਗੁਰਦੀਪ ਸਿੰਘ ਜੌਹਲ ਨੇ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਪਰਾਲੀ ਨਾਂ ਜਲਾਉਣ ਲਈ ਸਮੇਂ ਸਮੇਂ ਸਿਰ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ ਪਰ ਬਾਵਜੂਦ ਇਸਦੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਾਫੀ ਮਾਮਲੇ ਘਟੇ ਨੇ ਉਹਨਾਂ ਕਿਹਾ ਕਿ 148 ਦੇ ਕਰੀਬ ਮਾਮਲੇ ਸਾਹਮਣੇ ਆਏ ਨੇ ਜਿਨਾਂ ਵਿੱਚੋਂ 26 ਲੋਕਾਂ ਤੇ ਪਰਾਲੀ ਜਲਾਉਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰਵਾਈ ਗਈ ਹੈ ਅਤੇ 28 ਦੇ ਕਰੀਬ ਕਿਸਾਨਾਂ ਤੇ ਰੈਡ ਐਂਟਰੀ ਦਰਜ ਕੀਤੀ ਗਈ ਹੈ ਇਹੀ ਨਹੀਂ ਉਹਨਾਂ ਕਿਹਾ ਕਿ ਕੁਝ ਕਿਸਾਨਾਂ ਨੂੰ ਜੁਰਮਾਨਾ ਵੀ ਲਗਾਇਆ ਗਿਆ ਹੈ ਜੋ ਕੁੱਲ ਕੀਮਤ 3 ਲੱਖ 20 ਹਜਾਰ ਰੁਪਏ ਹੈ।
ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਕਿਸਾਨਾਂ ਨੂੰ ਸਮੇਂ ਰਹਿੰਦੇ ਮਸ਼ੀਨਾਂ ਵੀ ਮੁਹਈਆ ਕਰਵਾਈਆਂ ਜਾਂਦੀਆਂ ਨੇ ਤਾਂ ਕਿ ਉਹ ਪਰਾਲੀ ਨੂੰ ਨਾ ਜਲਾਉਣ ਅਤੇ ਆਪਣੇ ਖੇਤਾਂ ਵਿੱਚ ਹੀ ਇਸ ਪਰਾਲੀ ਨੂੰ ਸਾਂਭ ਸੰਭਾਲ ਕਰ ਸਕਣ। ਉਹਨਾਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਹੈ। ਕਿ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਪਰ ਇਸ ਦੇ ਨਾਲ ਉਹਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਧਿਆਨ ਰੱਖਣ ਦੀ ਜਰੂਰਤ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
