ਲੁਧਿਆਣਾ ਦੇ ਵਿੱਚ ਅੱਜ ਦਿਨ ਸੌਮਵਾਰ ਨੂੰ ਐਸ ਕੈ ਐਮ ਦੇ ਆਗੂਆਂ ਨੇ ਇਕ ਵਿਸ਼ੇਸ਼ ਬੈਠਕ ਕੀਤੀ ਹੈ ਜਿਸਦੇ ਵਿੱਚ ਕਿਸਾਨ ਆਗੂਆਂ ਨੇ ਕਈ ਅਹਿਮ ਫੈਸਲੇ ਲਏ ਹਨ ਜੀ ਹਾਂ ਕਿਸਾਨ ਅੰਦੋਲਨ 2 ਦੇ ਵਾਂਗ ਹੁਣ ਕਿਸਾਨ ਦਿੱਲੀ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਘੇਰਨ ਦੀ ਤਿਆਰੀ ਵਿੱਚ ਨੇ ਏਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਸੂਬੈ ਦੀਆਂ ਮੁੱਖ ਮੰਗਾਂ ਨੂੰ ਲੈਕੇ ਚੰਡੀਗੜ੍ਹ ਵਿਖੇ ਇਕ ਵੱਡਾ ਮੋਰਚਾ ਲਗਾਇਆ ਜਾਵੇਗਾ ਜਿਸਦੇ ਵਿੱਚ ਸੂਬੇ ਦੇ ਪਾਣੀਆਂ ਦੀ ਗੱਲ ਹੋਵੇਗੀ ਇਸਦੇ ਨਾਲ ਕਰਜ਼ੇ ਦੀ ਗੱਲ ਹੋਵੇਗੀ ਅਤੇ ਸੂਬੇ ਚ ਵੱਧ ਰਹੇ ਪ੍ਰਦੂਸ਼ਣ ਨੂੰ ਲੈਕੇ ਵੀ ਮੰਗ ਰੱਖੀ ਜਾਵੇਗੀ ਇਸਤੋ ਇਲਾਵਾ ਹੋਰ ਕਿਹੜੀਆਂ ਮੰਗਾਂ ਹੋਣਗੀਆਂ ਉਹ ਸੁਣੋਂ ਆਗੂ ਦੇ ਜ਼ੁਬਾਨੀ,,,,,,,,,
ਏਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਹਾਲੇ ਕੋਈ ਤਾਰੀਕ ਤੈਹ ਨਹੀਂ ਕੀਤੀ ਸਾਰੀਆਂ ਜਥੇਬੰਦੀਆਂ ਨਾਲ ਬੈਠਕ ਕਰਕੇ ਤਾਰੀਕ ਤੈਹ ਹੋਵੇਗੀ ਅਗਸਤ ਜਾਂ ਸਤੰਬਰ ਦੇ ਮਹੀਨੇ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ ਜਿਸਦੇ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ,ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕੀ ਫਰਵਰੀ 2024 ਤੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੰਦਾਂ ਤੇ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਹੈ ਇਸਦੇ ਨਾਲ ਇਹ ਵੀ ਦੱਸ ਦਈਏ ਕੀ ਚੰਡੀਗੜ੍ਹ ਦੀ ਦਹਿਲੀਜ਼ ਤੇ ਮੌਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮੇ ਸਮੇਂ ਤੋਂ ਮੋਰਚਾ ਲਗਾਇਆ ਗਿਆ ਸੀ ਪਰ ਹੁਣ ਉਹ ਮੋਰਚਾ ਮੱਠਾ ਪੈ ਚੁੱਕਿਆ ਇੱਕਾ ਦੁੱਕਾ ਪ੍ਰਦਰਸ਼ਨਕਾਰੀ ਹੀ ਉਥੇ ਨਜ਼ਰ ਆਉਂਦੇ ਹਨ ਬਾਕੀ ਹੁਣ ਦੇਖਣਾ ਹੋਵੇਗਾ ਕੀ ਕਿਸਾਨ ਕਦੋਂ ਚੰਡੀਗੜ੍ਹ ਨੂੰ ਘੇਰਾ ਪਾਉਂਣਗੇ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
