ਮਾਮਲਾ ਨਾਭਾ ਦੇ ਪਿੰਡ ਮੱਲੇਵਾਲ ਦਾ ਹੈ, ਜਿੱਥੇ ਦੇ ਕਿਸਾਨ ਪਰਿਵਾਰ ਦੇ ਦੋ ਬੱਚਿਆਂ ‘ਤੇ ਕਿਸਾਨ ਵੱਲੋਂ ਹੀ ਲਗਾਈ ਗਈ ਅੱਗ ਕਹਿਰ ਬਣ ਕੇ ਟੁੱਟੀ ਹੈ | ਦਰਅਸਲ ਬਬਨਪ੍ਰੀਤ ਸਿੰਘ ਤੇ ਗੁਰਸ਼ਰਨ ਸਿੰਘ ਨਾਂ ਦੇ ਦੋ ਭਰਾ ਜੋ ਕਿ +1 ਅਤੇ +2 ਦੇ ਵਿਦਿਆਰਥੀ ਨੇ ਅਤੇ ਜੋ ਟਿਊਸ਼ਨ ਪੜ੍ਹਨ ਤੋਂ ਬਾਅਦ ਐਕਟਿਵ ‘ਤੇ ਸਵਾਰ ਹੋ ਪਿੰਡ ਨੂੰ ਪਰਤ ਰਹੇ ਸਨ | ਰਾਹ ‘ਚ ਕਿਸੇ ਕਿਸਾਨ ਨੇ ਪਰਾਲੀ ਨੂੰ ਅੱਗ ਲਾਈ ਹੋਈ ਸੀ | ਜਿਸ ਕਰਕੇ ਸੜਕ ਪੂਰੀ ਤਰ੍ਹਾਂ ਧੂੰਏ ਨਾਲ ਭਰ ਚੁੱਕੀ ਸੀ ਅਤੇ ਕੁੱਝ ਵੀ ਵਿਖਾਈ ਨਹੀਂ ਸੀ ਫੇਰ ਅੱਗੇ ਜੋ ਕੁੱਝ ਹੁੰਦੈ ਉਹ ਬੇਹੱਦ ਖੌਫਨਾਕ ਸੀ |
previous post
