ਦੁਕਾਨ ਦੇ ਬਾਹਰ ਹੋ ਰਹੀ ਲੜਾਈ ਛੜਾਉਣੀ ਦੁਕਾਨਦਾਰ ਨੂੰ ਪਈ ਮਹਿੰਗੀ
ਪੁਲਿਸ ਨੇ ਦੁਕਾਨਦਾਰ ਤੇ ਹੀ ਕੀਤਾ ਪਰਚਾ
ਮਾਰਕੀਟ ਦੇ ਰੋਸ਼ ਤੋਂ ਬਾਅਦ ਪੁਲਿਸ ਨੇ ਕੀਤਾ ਕਰੋਸ ਪਰਚਾ
ਮਾਮਲਾ ਲੁਧਿਆਣਾ ਦੇ ਗਿੱਲ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਸਕੂਟਰ ਮਾਰਕੀਟ ਦੇ ਵਿੱਚ ਬਣੀ ਦੁਕਾਨ ਦੇ ਬਾਹਰ ਦੋ ਧਿਰਾਂ ਵਿਚਾਲੇ ਆਪਸੀ ਵਿਵਾਦ ਹੋ ਰਿਹਾ ਸੀ ਜਿਸ ਤੋਂ ਬਾਅਦ ਦੁਕਾਨਦਾਰ ਨੇ ਉਹਨਾਂ ਨੂੰ ਛੁਡਵਾਉਣ ਦਾ ਯਤਨ ਕੀਤਾ ਅਤੇ ਇਸੇ ਵਿਚਾਲੇ ਦੁਕਾਨਦਾਰ ਨਾਲ ਹੀ ਇੱਕ ਵਿਅਕਤੀ ਭਿੜ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਦੁਕਾਨਦਾਰ ਤੇ ਹੀ ਪਰਚਾ ਕਰ ਦਿੱਤਾ ਸੀ ਪਰ ਇਸ ਦੇ ਰੋਸ਼ ਵੱਜੋਂ ਦੁਕਾਨਦਾਰਾਂ ਨੇ ਮਾਰਕੀਟ ਐਸੋਸੀਏਸ਼ਨ ਦੇ ਨਾਲ ਮਿਲ ਕੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਦੂਸਰੀ ਪਾਰਟੀ ਦੇ ਕਰੋਸ ਪਰਚਾ ਕਰ ਦਿੱਤਾ।
ਉਧਰ ਇਸ ਸਬੰਧ ਵਿੱਚ ਦੁਕਾਨਦਾਰਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹਨਾਂ ਨੂੰ ਲੜਾਈ ਛਡਵਾਣੀ ਮਹਿੰਗੀ ਪਈ ਹੈ ਉਹਨਾਂ ਕਿਹਾ ਕਿ ਜਿੱਥੇ ਉਹਨਾਂ ਦੇ ਉੱਤੇ ਹੀ ਪਰਚਾ ਕਰ ਦਿੱਤਾ ਤਾਂ ਹੁਣ ਪੁਲਿਸ ਨੇ ਉਹਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਕਰੋਸ ਪਰਚਾ ਕੀਤਾ ਇਸ ਦੌਰਾਨ ਉਹਨਾਂ ਕਿਹਾ ਕਿ ਇਸ ਬਾਬਤ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਚੁਣਾਉਣ ਵਾਲੇ ਤੇ ਦਬਾਅ ਪਾਉਣਾ ਚਾਹੀਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..