ਦੇਸ਼ ਦੇ ਕੌਮੀ ਤਿਉਹਾਰ ਦੁਸਹਿਰੇ ਮੌਕੇ ਲੰਕਾਪਤੀ ਰਾਵਣ ਦਾ ਪੁਤਲਾ ਫੂਕ ਕੇ ਬਦੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਉਂਦਿਆਂ ਚਾਰ ਵੇਦਾਂ ਦੇ ਗਿਆਤਾ ਰਾਵਣ ਪ੍ਰਤੀ ਘ੍ਰਿਣਾ ਪਾਲੀ ਜਾਂਦੀ ਹੈ। ਉੱਥੇ ਹੀ ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਸ਼ਹਿਰ ਪਾਇਲ ਜਿੱਥੇ ਦੁਸਹਿਰੇ ਮੌਕੇ ਰਾਵਣ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ, ਇਸ ਪਰੰਪਰਾ ਨੂੰ ਦੂਬੇ ਪਰਿਵਾਰ ਵਿਦੇਸ਼ ਅਤੇ ਪਟਿਆਲਾ, ਬਠਿੰਡਾ, ਪਠਾਨਕੋਟ, ਚੰਡੀਗੜ੍ਹ ਤੋਂ ਹਰ ਸਾਲ ਦੁਸਹਿਰੇ ਮੌਕੇ ਪਾਇਲ ਆ ਕੇ ਪਿਛਲੀਆਂ ਸੱਤ ਪੁਸ਼ਤਾਂ ਤੋਂ ਨਿਭਾਅ ਰਿਹਾ ਹੈ ਅਤੇ ਰਾਵਣ ਦੀ ਪੂਜਾ ਸਮੇਤ ਰਾਮ ਮੰਦਰ ‘ਚ ਵੀ ਪੂਜਾ ਅਰਚਨਾ ਕਰਦਿਆਂ ਲੋਕਾਂ ‘ਚ ਸਤਿਕਾਰ ਦਾ ਪਾਤਰ ਬਣਿਆ ਹੋਇਆ ਹੈ। ਸ਼ਾਮ ਮੌਕੇ ਇੱਥੇ ਬੱਕਰੇ ਦੇ ਕੰਨ ਨੂੰ ਕੱਟ ਲਗਾ ਕੇ ਖੂਨ ਚੜਾਇਆ ਜਾਂਦਾ ਹੈ। ਓਥੇ ਹੀ ਸ਼ਰਾਬ ਵੀ ਚੜ੍ਹਾਈ ਜਾਂਦੀ ਹੈ।
ਪਾਇਲ ਅੰਦਰ 35 ਸਾਲਾਂ ਤੋਂ ਇੱਕ ਸਿੱਖ ਪਰਿਵਾਰ ਮੰਦਿਰ ਅੰਦਰ ਪੂਜਾ ਕਰਕੇ ਧਾਰਮਿਕ ਏਕਤਾ ਦਾ ਸੁਨੇਹਾ ਵੀ ਦੇ ਰਿਹਾ ਹੈ। ਨੇ ਕਿਹਾ ਕਿ ਇਸ ਜਗ੍ਹਾ ਚ ਬਹੁਤ ਮਾਨਤਾ ਹੈ। ਪਠਾਨਕੋਟ ਤੋਂ ਆਏ ਦੁਬੇ ਪਰਿਵਾਰ ਦੇ ਲਵਲੀ ਦੁਬੇ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦੀ ਸੱਤਵੀਂ ਪੀੜ੍ਹੀ ਇਹ ਸੇਵਾ ਕਰਦੀ ਆ ਰਹੀ ਹੈ।
ਦੁਬੇ ਪਰਿਵਾਰ ਨੇ ਕਿਹਾ ਅਤੇ ਪਾਇਲ ਇਲਾਕੇ ਉਪਰ ਰਾਵਣ ਦਾ ਪੂਰਾ ਵਰਦਾਨ ਹੈ। ਰਾਵਣ ਦੇ ਬੁੱਤ ਉਪਰ ਮੱਥਾ ਟੇਕਣ ਆਏ ਸ਼ਹਿਰਵਾਸੀਆਂ ਨੇ ਕਿਹਾ ਕਿ ਪਾਇਲ ਦਾ ਦੁਸਹਿਰਾ ਪੂਰੇ ਵਿਸ਼ਵ ਪ੍ਰਸਿੱਧ ਹੈ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………