ਫਿਲਮ “ਆਦਿਪੁਰਸ਼’ ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ ‘ਚ ਬਣੀ ਹੋਈ ਹੈ। ਬਹੂਬਲੀ ਫਿਲਮ ਅਦਾਕਾਰ ਪ੍ਰਭਾਸ ਦੀ ਫ਼ਿਲਮ ‘ਆਦਿਪੁਰਸ਼’ ਕਈ ਕਾਰਨਾਂ ਕਰਕੇ ਵਿਵਾਦਾਂ ’ਚ ਹੈ। ਇਕ ਪਾਸੇ ਜਿਥੇ ਲੋਕਾਂ ਨੂੰ ਫ਼ਿਲਮ ਦਾ ਵੀ. ਐੱਫ. ਐਕਸ. ਪਸੰਦ ਨਹੀਂ ਆਇਆ, ਉਥੇ ਦੂਜੇ ਪਾਸੇ ਲੋਕਾਂ ਨੇ ਫ਼ਿਲਮ ’ਚ ਭਗਵਾਨ ਸ਼੍ਰੀ ਰਾਮ ਜੀ ਤੇ ਹਨੂੰਮਾਨ ਨੂੰ ਚਮੜੇ ਵਰਗੀਆਂ ਚੀਜ਼ਾਂ ਪਹਿਨਾਏ ਜਾਣ ’ਤੇ ਵੀ ਵਿਰੋਧ ਜਿਤਾਇਆ ਹੈ,ਇਸੇ ਲੜੀ ਤਹਿਤ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਵੀਰ ਸੇਨਾ-ਪੰਜਾਬ ਦੇ ਸੂਬਾ ਪ੍ਰਧਾਨ ਲੱਕੀ ਵੈਦ ਦੀ ਅਗਵਾਈ ਹੇਠ ਵਖ-ਵਖ ਜਥੇਬੰਦੀਆ ਦਾ ਇਕ ਵਫਦ ਮਾਨਯੋਗ ਏ ਡੀ ਸੀ ਸਾਹਿਬ ਅੰਮ੍ਰਿਤਸਰ ਰਾਹੀ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਭੇਜਿਆ ਗਿਆ।
ਇਕ ਸਾਂਝੇ ਬਿਆਨ ਵਿੱਚ ਇਹਨਾ ਆਗੂਆ ਨੇ ਦੱਸਿਆ ਫਿਲਮ “ਆਦਿਪੁਰਸ਼’ ਚ ਭਗਵਾਨ ਵਾਲਮੀਕਿ ਜੀ ਲਿਖਤ ਰਮਾਇਣ ਦੇ ਮਹਾਨ ਅਤੇ ਪਵਿੱਤਰ ਪਾਤਰਾ ਦੀ ਵੇਸ਼ ਭੂਸ਼ਾ ਨਾਲ ਛੇੜਛਾੜ ਕੀਤੀ ਗਈ ਹੈ ਜਿਸ ਵਿੱਚ ਭਗਵਾ ਪਹਿਰਾਵੇ ਦੀ ਥਾ ਚਿੱਟੇ ਵਸਤਰ ਪਾਏ ਗਏ ਹਨ,ਉਥੇ ਹੀ ਮਾਤਾ ਸੀਤਾ ਜੀ ਦੇ ਵਸਤਰ ਵੀ ਬੜੇ ਇਤਰਾਜ਼ਯੋਗ ਹਨ ਅਤੇ ਪਵਨ ਪੁੱਤਰ ਹਨੂੰਮਾਨ ਜੀ ਦਾੜੀ ਲਗਾ ਕੇ ਮੁੱਛਾਂ ਹਟਾ ਦਿੱਤੀਆ ਹਨ, ਅਤੇ ਉਹਨਾ ਨੂੰ ਚਮੜੇ ਦੀ ਜੈਕਟ ਬੈਲਟ ਅਤੇ ਸੈਂਡਲ ਪਵਾਏ ਗਏ ਹਨ ਜੋ ਕਿ ਰਮਾਇਣ ਅਨੁਸਾਰ ਗਲਤ ਹੈ ਅਤੇ ਕਈ ਇਤਰਾਜ਼ਯੋਗ ਦ੍ਰਿਸ਼ ਫਿਲਮਾਏ ਗਏ ਹਨ ਜਿਹਣਾ ਕਰਕੇ ਪੁਰੇ ਵਿਸ਼ਵ ਵਿੱਚ ਵਸਦੇ ਸਨਾਤਨ ਧਰਮ ਵਿੱਚ ਆਸਥਾ ਰੱਖਣ ਵਾਲੇਆ ਦੇ ਹਿਰਦੇ ਵਲੂੰਦਰੇ ਗਏ ਹਨ ਅਸੀ ਸਰਕਾਰ ਅਤੇ ਪ੍ਰਸ਼ਾਸਨ ਕੋਲ ਮੰਗ ਕਰਦੇ ਹਾ ਕਿ ਆਦਿਪੁਰਸ਼ ਦੇ ਡਾਇਰੈਕਟਰ ਉਮ ਰਾਓਤ ਅਤੇ ਐਕਟਰ ਪ੍ਰਭਾਸ ,ਅਦਾਕਾਰਾ ਕਿਰਤੀ ਸੈਣਨ,ਅਤੇ ਹਨੂੰਮਾਨ ਜੀ ਪਾਤਰ ਨਿਭਾਉਣ ਵਾਲੇ ਕਲਾਕਾਰ ਤੇ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕਿਤਾ ਜਾਵੇ ਅਤੇ ਫਿਲਮ ਆਦਿਪੁਰਸ਼ ਨੂੰ ਪੰਜਾਬ ਵਿੱਚ ਰਿਲੀਜ਼ ਨਾ ਹੋਣਾ ਦਿੱਤਾ ਜਾਵੇ, ਉਥੇ ਹੀ ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਸਰਕਾਰ ਅਤੇ ਪ੍ਰਸ਼ਾਸਨ ਨੇ ਫਿਲਮ ਬਣਾਉਣ ਵਾਲੇ ਅਤੇ ਕਿਰਦਾਰ ਨਿਭਾਉਣ ਵਾਲਿਆ ਦੋਸ਼ੀਆ ਵਿਰੁੱਧ ਕਾਰਵਾਈ ਨਾ ਕੀਤੀ ਤਾ ਸੰਤ ਸਮਾਜ ਵਲੋ ਅਨਸ਼ਨ ਅਤੇ ਮੌਣ ਵਰਤ ਰੱਖਿਆ ਜਾਵੇਗਾ,ਫਿਲਮ ਸਿਨੇਮਾ ਹਾਲ ਵਿੱਚ ਲਗੇਗੀ ਤਾਂ ਇਸਦਾ ਵੀ ਜਬਰਦਸਤ ਵਿਰੋਧ ਕੀਤਾ ਜਾਵੇਗਾ,ਜਿਸਦਾ ਜਿੰਮੇਦਾਰ ਪ੍ਰਸ਼ਾਸ਼ਨ ਅਤੇ ਸਰਕਾਰ ਹੋਵੇਗਾ…,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……