Htv Punjabi
Punjab Video

ਕੁੜੀਆਂ ਦੀਆਂ ਗ਼ਲਤ ਆਵਾਜ਼ਾਂ ਸੁਣਾਕੇ ਕਰਦੇ ਸੀ ਆਹ ਧੰਦਾ

ਪੱਤਰਕਾਰੀ ਅਤੇ ਸ਼ਿਵ ਸੈਨਾ ਦੀ ਆੜ ਚ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਗਿਰੋਹ ਦੇ ਦੋ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ ਅਤੇ ਬਾਕੀਆਂ ਦੀ ਭਾਲ ਜਾਰੀ
ਗਿਰੋਹ ਚ ਮਹਿਲਾਵਾਂ ਵੀ ਸ਼ਾਮਿਲ, ਜਲਦੀ ਹੋਣਗੇ ਗ੍ਰਿਫਤਾਰ
ਅੰਮ੍ਰਿਤਸਰ ਵਿੱਚ ਪੱਤਰਕਾਰੀ ਅਤੇ ਸ਼ਿਵ ਸੈਨਾ ਦੀ ਆੜ ਦੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਠੱਗਣ ਵਾਲੇ ਗਰੋਥ ਦਾ ਅੰਮ੍ਰਿਤਸਰ ਥਾਣਾ ਮਕਬੂਲਪੁਰਾ ਦੀ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਅਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਇਸ ਦੇ ਵਿੱਚ ਪੁਲਿਸ ਵੱਲੋਂ ਚਾਰ ਲੋਕਾਂ ਦੀ ਗ੍ਰਿਫਤਾਰੀ ਕਰਨੀ ਹਜੇ ਬਾਕੀ ਹੈ। ਇਸ ਸਬੰਧੀ ਏਡੀਸੀਪੀ 3 ਹਰਪਾਲ ਸਿੰਘ ਨੇ ਥਾਣਾ ਮਕਬੂਲਪੁਰਾ ਵਿਖੇ ਪ੍ਰੈਸ ਕਾਨਫਰਸ ਕਰਦੇ ਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੱਤਰਕਾਰੀ ਤੇ ਸ਼ਿਵ ਸੈਨਾ ਦੀ ਆੜ ਦੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗਰੋਹ ਦਾ ਪਰਦਾ ਫਾਜ਼ ਕੀਤਾ ਗਿਆ ਉਹਨਾਂ ਕਿਹਾ ਕਿ ਇਸ ਵਿੱਚ ਅਸੀਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹਨਾਂ ਦੇ ਨਾਲ ਇਹਨਾਂ ਦੀ ਮਹਿਲਾਵਾਂ ਵੀ ਸਾਥੀ ਹਨ ਜਿਨਾਂ ਨੂੰ ਗਿਰਿਫਤਾਰ ਕਰਨਾ ਬਾਕੀ ਹੈ ਜੀ ਇਹ ਪੱਤਰਕਾਰੀ ਦੀ ਆੜ ਦੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਵੀਡੀਓ ਬਣਾ ਕੇ ਬਲੈਕਮੇਲ ਕਰਦੇ ਸਨ ਤੇ ਉਹਨਾਂ ਕੋਲੋਂ ਪੈਸੇ ਠੱਗਦੇ ਸਨ। ਜਿਸ ਦੇ ਚਲਦੇ ਜੁਝਾਰ ਸਿੰਘ ਨਾਂ ਦੇ ਇੱਕ ਗੁਰਸਿੱਖ ਨੌਜਵਾਨ ਵੱਲੋਂ ਸਾਨੂੰ ਸ਼ਿਕਾਇਤ ਦਰਜ ਕਰਵਾਏ ਗਈ ਜਿਸ ਤੇ ਚਲਦੇ ਅਸੀਂ ਇਹ ਕਾਰਵਾਈ ਕੀਤੀ ਪੁਲਿਸ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਵਰੁਣ ਕਪੂਰ ਅਤੇ ਅਨਿਲ ਉਰਫ ਅਮਰਿੰਦਰ ਸਿੰਘ ਤੇ ਉਹਨਾ ਦੀ ਸਾਥੀ ਪੂਜਾ ਔਰਤਾ ਪਠਾਨਕੋਟ ਦੀ ਰਿਹਣ ਵਾਲੀ ਹੈ ਅਤੇ ਕੁਲਵਿੰਦਰ ਕੌਰ ਅਤੇ ਮੋਨਿਕਾ ਜੋ ਕਿ ਅੰਮ੍ਰਿਤਸਰ ਦੀਆਂ ਰਹਿਣ ਵਾਲੀਆਂ ਹਨ ਇਹਨਾਂ ਦੇ ਗਰੋ ਦਾ ਪਰਦਾਫਾਸ਼ ਕੀਤਾ ਗਿਆ।

ਉਹਨਾਂ ਦੱਸਿਆ ਕਿ ਇਹ ਗਰੋਹ ਆਪਣੀ ਸਾਥੀ ਉਕਤ ਔਰਤਾ ਨਾਲ ਮਿਲ ਕੇ ਸ਼ਹਿਰ ਦੇ ਨਾਮਵਰ ਵਿਅਕਤੀਆ ਮੋਬਾਇਲ ਨੰਬਰ ਆਦਿ ਹਾਸਲ ਕਰਕੇ ਉਹਨਾ ਨਾਲ ਰਾਬਤਾ ਕਾਇਮ ਕਰਕੇ ਅਤੇ ਫਿਰ ਉਹਨਾ ਔਰਤਾ ਦੀਆ ਇਹਨਾ ਦੇ ਸਾਥੀ ਵਰੁਣ ਕਪੂਰ ਉਹਨਾ ਔਰਤਾ ਨੂੰ ਆਪਣੇ ਪਾਸ ਬੁੱਲਾ ਕੇ ਉਹਨਾ ਦੇ ਚਿਹਰੇ ਢੱਕ ਕੇ ਆਪਣੀ ਮੋਬਾਇਲ ਫੋਨਾ ਰਾਹੀਂ ਰਾਬਤਾ ਕਾਇਮ ਕੀਤੇ ਸ਼ਹਿਰ ਦੇ ਨਾਮਵਰ ਵਿਅਕਤੀਆ ਦੇ ਖਿਲਾਫ ਝੂਠੇ ਬੇਬੁਨਿਆਦ ਜਿਨਸੀ ਸ਼ੋਸ਼ਨ ਅਤੇ ਛੇੜਛਾੜ ਦੇ ਇਲਜਾਮ ਲਗਾਉਣ ਸਬੰਧੀ ਬਿਆਨ ਦੀ ਵੀਡੀਉ ਤਿਆਰ ਕਰਕੇ ਫਿਰ ਉਹਨਾ ਔਰਤਾ ਦੇ ਗਿਰੋਹ ਦੇ ਮਰਦ ਮੈਂਬਰ ਸਬੰਧਤ ਨਾਮਵਰ ਵਿਅਕਤੀਆਂ ਨੂੰ ਫੋਨ ਕਰਕੇ ਰਾਬਤਾ ਕਾਇਮ ਕਰਕੇ ਉਹਨਾ ਨੂੰ ਉਹਨਾ ਪ੍ਰੇਸ ਵਿੱਚ ਮੀਡੀਆ ਵਿੱਚ ਖਬਰ ਦੇਣ ਦਾ ਜਿਸ ਨਾਲ ਉਹਨਾ ਦੀ ਸਮਾਜ ਵਿੱਚ ਇਜਤ ਅਤੇ ਭਵਿਖ ਖਰਾਬ ਹੋਣ ਦਾ ਡਰਾਵਾ ਦੇ ਕੇ ਮੋਟੀਆ ਰਕਮਾ ਬਟੋਰ ਕੇ ਬਲੈਕਮੇਲ ਕਰਦੇ ਸਨ ਜੋ ਮੁੱਕਦਮਾ ਦਰਜ ਕਰਕੇ ਇਸ ਕੇਸ ਵਿੱਚ ਇਸ ਗਿਰੋਹ ਮੇਨ ਮਾਸਟਰ ਮਾਇੰਡ ਮੈਬਰ ਵਰੁਣ ਕਪੂਰ ਵਾਸੀ ਛੇਹਰਟਾ ਅਤੇ ਅਨਿਲ ਸਿੰਘ ਉਰਫ ਅਮਰਿੰਦਰ ਸਿੰਘ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬਾਕੀ ਦੋਸ਼ੀਆ ਦੀ ਭਾਲ ਅਤੇ ਤਫਤੀਸ਼ ਜਾਰੀ ਹੈ ਜਲਦੀ ਹੀ ਇਨ੍ਹਾ ਨੂੰ ਕਾਬੂ ਕਰ ਲਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

https://www.youtube.com/watch?v=Zdky4cpAB_k

Related posts

ਅੱਖਾਂ ਤੋਂ ਲਾਚਾਰ ਬਜ਼ੁਰਗ ਨੂੰ ਵੀ ਨਹੀਂ ਬਖ਼ਸ਼ਿਆ ਵੱਡੇ ਅਫਸਰਾਂ ਨੇ

htvteam

ਮਜੀਠਾ ਸ਼ਰਾਬ ਕਾਂਡ ਤੋਂ ਬਾਅਦ ਆਹ ਬੰਦਾ ਲਾਈ ਬੈਠਾ ਸੀ ਫੈਕਟਰੀ

htvteam

ਸਿਰਫ ਚਾਰ ਲਸਣ ਦੀਆਂ ਪੋਥੀਆਂ ਦੇਖੋ ਕਿਵੇਂ ਕਰਦੀਆਂ ਨੇ ਕਮਾਲ

htvteam

Leave a Comment