ਜਲੰਧਰ ਚ ਨਿਜੀ ਸਕੂਲ ਚ ਦੇ ਮਾਮਲੇ ਦਾ ਛਿੜਿਆ ਵਿਵਾਦ
ਹਿੰਦੂ ਤਾਂਡਵ ਉਪਰ ਰੈਂਪ ਵਾਕ ਨੂੰ ਲੈ ਕੇ ਰੋਸ
ਹਿੰਦੂ ਸੰਗਠਨਾਂ ਦੇ ਵੱਲੋਂ ਪੁਲਿਸ ਤੋਂ ਕਾਰਵਾਈ ਦੀ ਕੀਤੀ ਮੰਗ
ਦਰਅਸਲ ਮਾਮਲਾ ਜਲੰਧਰ ਦੇ ਸੁਆਮੀ ਸੰਤ ਦਾਸ ਪਬਲਿਕ ਸਕੂਲ ਦਾ ਹੈ ਜਿੱਥੇ ਕੁਝ ਦਿਨ ਪਹਿਲਾਂ ਇੱਕ ਪ੍ਰੋਗਰਾਮ ਦੌਰਾਨ ਸਕੂਲ ਵੱਲੋਂ ਕਾਲੀ ਮਾਤਾ ਦੇ ਤਾਂਡਵ ਦੇ ਉੱਪਰ ਲੜਕੀਆਂ ਵੱਲੋਂ ਰੈਂਪ ਵਰਕ ਕਰਾਇਆ ਗਿਆ ਜਿਸ ਨੂੰ ਲੈ ਕੇ ਅੱਜ ਜਲੰਧਰ ਪੁਲਿਸ ਕਮਿਸ਼ਨਰ ਨੂੰ ਹਿੰਦੂ ਸੰਗਠਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੋ ਕੁਝ ਵੀ ਬੀਤੇ ਕੁਝ ਦਿਨ ਪਹਿਲਾਂ ਹੋਇਆ ਉਹ ਹਿੰਦੂ ਸਮਾਜ ਨੂੰ ਠੇਸ ਪਹੁੰਚਾਉਣ ਵਾਲਾ ਕੰਮ ਹੈ ਜਿਸ ਨੂੰ ਦੇਖਦਿਆ ਹੋਇਆ ਪੁਲਿਸ ਕਮਿਸ਼ਨਰ ਸਕੂਲ ਦੇ ਉੱਪਰ ਅਤੇ ਸਕੂਲ ਦੇ ਪ੍ਰਬੰਧਕ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰੇ ਕਿਉਂਕਿ ਅਜਿਹੇ ਕਾਰੇ ਹਿੰਦੂ ਸਮਾਜ ਦੇ ਮਨਾਂ ਨੂੰ ਠੇਸ ਪਹੁੰਚਾਉਂਦੀ ਹੈ ਉਹਨਾਂ ਨੇ ਦੱਸਿਆ ਕਿ ਜੇਕਰ ਪੁਲਿਸ ਕਾਰਵਾਈ ਨਹੀਂ ਕਰੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
