ਬੀਤੇ 10 ਦਿਨ ਪਹਿਲਾਂ ਵੱਖ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਬੀ ਐਸ ਐਫ ਚੌਂਕ ਜਲੰਧਰ ਵਿਖੇ ਧਰਨਾ ਲਗਾਇਆ ਗਿਆ ਜਿੱਥੇ ਵਿਦਿਆਰਥੀਆਂ ਦੀ ਪੁਲਿਸ ਨਾਲ ਝੜਪ ਵੀ ਹੋ ਗਈ ਸੀ ਅਤੇ ਪੁਲਿਸ ਨੇ ਵਿਦਿਆਰਥੀਆਂ ਤੇ ਲਾਠੀ ਚਾਰਜ ਵੀ ਕੀਤਾ ਸੀ,,,ਕਈ ਵਿਦਿਆਰਥੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲਿਆ ਸੀ ਪਰ ਦਿਨ ਸੋਮਵਾਰ ਨੂੰ ਸਮੂਹ ਵਿਦਿਆਰਥੀਆਂ ਨੇ ਆਪਣੇ ਤੇ ਲਾਠੀ ਚਾਰਜ ਕਰਨ ਵਾਲੇ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਮਿਲਣ ਲਈ ਸੀ ਪੀ ਦਫਤਰ ਪੁੱਜੇ,,,,ਜਿੱਥੇ ਉਨਾਂ ਨੂੰ ਅੰਦਰ ਜਾਣ ਤੋਂ ਪੁਲਿਸ ਮੁਲਾਜ਼ਮਾਂ ਨੇ ਰੋਕ ਲਿਆ ਇਸ ਦੌਰਾਨ ਮਾਹੌਲ ਕਾਫੀ ਗਰਮ ਹੋ ਗਿਆ ਵਿਦਿਆਰਥੀਆਂ ਦੀ ਪੁਲਿਸ ਅਧਿਆਕਾਰੀਆਂ ਨਾਲ ਤਿੱਖੀ ਬਹਿਸ ਵੀ ਹੋ ਜਾਂਦੀ,,,,,ਜਿਸਤੋਂ ਬਾਅਦ ਵਿਦਿਆਰਥੀ ਫਿਰ ਸੀਪੀ ਦਫਤਰ ਦੇ ਬਾਹਰ ਰੋਸਪ੍ਰਦਰਸ਼ਨ ਸ਼ੁਰੂ ਕਰ ਦਿੰਦੇ ਨੇ,,,,,
ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਕਿ ਵਿਦਿਆਰਥੀਆਂ ਨੂੰ ਸੀ ਪੀ ਨਾਲ ਨਹੀਂ ਮਿਲਣ ਦਿੱਤਾ ਗਿਆ,,,,ਖਬਰ ਬਣਨ ਤੱਕ ਵਿਦਿਆਰਥੀ ਤੱਤੀਆਂ ਸੜਕਾਂ ਤੇ ਬੈਠੇ ਰਿਹੇ ਜਿੱਥੇ ਵਿਦਿਆਰਥੀਆਂ ਦੀ ਹਮਾਇਤ ਲਈ ਕਾਂਗਰਸ ਦੇ ਬੁਲਾਰੇ ਸੁਖਵਿੰਦਰ ਸਿੰਘ ਵੀ ਨਜ਼ਰ ਆਏ ਅਜਿਹੇ ਚ ਦੇਖਣਾ ਹੋਵੇਗਾ ਕੀ ਸਰਕਾਰ ਵਿਦਿਆਰਥੀਆਂ ਦੀ ਸਮੱਸਿਆਵਾਂ ਕਦੋਂ ਤੱਕ ਹੱਲ ਕਰਦੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….