ਮਾਮਲਾ ਮੋਗਾ ਦਾ ਹੈ, ਜਿੱਥੇ ਦੋਸਤੀ ਦੇ ਨਾਂ ‘ਤੇ ਧੱਬਾ ਇਹਨਾਂ ਚਵਲਾਂ ਨੇ 10 ਦਿਨ ਪਹਿਲਾਂ ਸਟੇਡੀਅਮ ‘ਚ ਖੇਡਣ ਗਈ 12 ਵੀਂ ਜਮਾਤ ਦੀ ਆਪਣੀ ਦੋਸਤ ਕੁੜੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਫੇਰ ਵਿਰੋਧ ਕਰਨ ‘ਤੇ ਉਸ ਕੁੜੀ ਦੀ ਬੁਰੀ ਤਰਾਂ ਕੁੱਟ ਮਾਰ ਕਰ ਉਸਨੂੰ ਸਟੇਡੀਅਮ ਤੋਂ ਹੇਠਾਂ ਸੁੱਟ ਦਿੱਤਾ | ਇਸ ਮਾਮਲੇ ‘ਚ ਪੁਲਿਸ ਅੜਿੱਕੇ ਆਏ ਇਹਨਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਨੇ 3 ਦੀਨਾ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ |
