ਮਾਮਲਾ ਹੈ ਜਿਲ੍ਹਾ ਤਰਨਤਾਰਨ ਦੇ ਭਿੱਖੀਵਿੰਡ ਦੇ ਨੇੜਲੇ ਪਿੰਡ ਖਾਲੜਾ ਦਾ, ਜਿੱਥੇ ਦੀ ਰਹਿਣ ਵਾਲੀ ਜਸਬੀਰ ਕੌਰ ਦਾ ਆਪਣੇ ਘਰਵਾਲੇ ਨਾਲ ਤਲਾਕ ਹੋ ਚੁੱਕਾ ਹੈ ਜਿਸ ਕਰਕੇ ਇਹ ਆਪਣੀਆਂ ਦੋ ਨਿੱਕੀਆਂ ਨਿੱਕੀਆਂ ਧੀਆਂ ਦੇ ਨਾਲ ਇਥੇ ਆਪਣੇ ਪੇਕੇ ਘਰ ਰਹਿ ਹੈ | ਬਜ਼ੁਰਗ ਪਿਤਾ ਤੇ ਅਪਾਹਿਜ ਭਰਾ ਦਿਹਾੜੀ ਦੱਪਾ ਲਗਾ ਪਰਿਵਾਰ ਨੂੰ ਪਾਲ ਰਹੇ ਨੇ |
ਕੁੱਝ ਦਿਨ ਪਹਿਲਾਂ ਜਸਬੀਰ ਸਵੇਰੇ ਕਰੀਬ ਗਿਆਰਾਂ ਵਜੇ ਆਪਣੇ ਘਰ ਦਾ ਕੂੜਾ ਸੁੱਟਣ ਸ਼ਾਮਲਾਟ ਵਾਲੀ ਜਗ੍ਹਾ ਤੇ ਗਈ ਸੀ ਕਿ ਉੱਥੇ ਕੂੜਾ ਸੁੱਟਣ ਤੇ ਚਰਨਜੀਤ ਸਿੰਘ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ | ਡਰ ਦੀ ਮਾਰੀ ਜਸਬੀਰ ਨੇ ਉਸ ਨੂੰ ਇੱਥੇ ਦੁਬਾਰਾ ਕੂੜਾ ਨਹੀਂ ਸੁੱਟਣ ਦਾ ਭਰੋਸਾ ਦਿੱਤਾ ਤੇ ਘਰ ਪਰਤ ਆਈ । ਪਰ ਚਰਨਜੀਤ ਸਿੰਘ ਦੇ ਮਨ ‘ਚ ਖੁੰਦਕ ਦੇ ਨਾਲ ਨਾਲ ਜਸਬੀਰ ਦੇ ਲਈ ਹਵਸ ਜਾਗ ਰਹੀ ਸੀ |
ਜਿਸ ਕਰਕੇ ਉਸੇ ਰਾਤ ਹੀ ਕਰੀਬ ਸਾਢੇ ਨੌਂ ਵਜੇ ਚਰਨਜੀਤ ਸਿੰਘ ਆਪਣੇ ਨਾਲ ਸੁਰਿੰਦਰਪਾਲ ਸਿੰਘ ਡਿਪਟੀ ਨੂੰ ਨਾਲ ਲੈ ਜਸਬੀਰ ਕੌਰ ਦੇ ਘਰ ਦਾਖ਼ਲ ਹੋਇਆ ਤੇ ਫਿਰ ਪੂਰੇ ਪਰਿਵਾਰ ਦੇ ਸਾਹਮਣੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਜਸਬੀਰ ਨਾਲ ਜੋ ਸ਼ਰਮਨਾਕ ਕਾਰਾ ਕੀਤੈ ਸੁਣੋ ਜਸਬੀਰ ਦੀ ਹੀ ਜ਼ੁਬਾਨੀ |
previous post
