ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਇੱਕ ਨਾਮੀ ਸਟੇਟ ਯੂਨੀਵਰਸਿਟੀ ‘ਚ ਪੜ੍ਹਨ ਵਾਲੀ ਕੁੜੀ ਦੀਆਂ ਤਸਵੀਰਾਂ ਗੁਰਸਿਮਰਨ ਨਾਂ ਦੇ ਨੌਜਵਾਨ ਦੇ ਕੋਲ ਸਨ | ਜਿਸ ਬਾਰੇ ਉਸ ਕੁੜੀ ਨੇ ਆਪਣੇ ਇੱਕ ਖਾਸ ਦੋਸਤ ਨੂੰ ਸਾਰੀ ਗੱਲ ਦੱਸ ਦਿੱਤੀ | ਬੱਸ ਫੇਰ ਕੀ ਸੀ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਾਲੇ ਗੋਲੀ ਚੱਲ ਗਈ | ਜਿਸ ਵਿਚ ਕਾਲਜ ‘ਚ ਪੜ੍ਹਨ ਵਾਲੇ ਲਵਪ੍ਰੀਤ ਜਹਾਨੋ ਰੁਖਸਤ ਹੋ ਗਿਆ ਅਤੇ ਦੂਜਾ ਜੋਬਨਜੀਤ ਹਸਪਤਾਲ ‘ਚ ਜ਼ੇਰੇ ਇਲਾਜ ਹੈ |
ਇਸ ਮਾਮਲੇ ‘ਚ ਪੁਲਿਸ ਨੇ ਉਸ ਕੁੜੀ ਅਤੇ 2 ਮੁੰਡਿਆਂ ਸਣੇ ਕੁੱਲ 3 ਜਾਣੀਆਂ ਨੂੰ ਗ੍ਰਿਫਤਾਰ ਕਰ ਇੱਕ ਪ੍ਰੈਸ ਵਾਰਤਾ ਕੀਤੀ |
previous post
