ਮਾਮਲਾ ਹੈ ਜਿਲ੍ਹਾ ਕਪੂਰਥਲਾ ਦੇ ਥਾਣਾ ਬੇਗੋਵਾਲ ਅਧੀਨ ਆਉਂਦੇ ਪਿੰਡ ਮਿਆਣੀ ਭੱਗੂਪੁਰੀਆ ਦਾ, ਜਿੱਥੇ ਦੀ 40 ਸਾਲਾ ਨਿਮਰਤਾ ਸ਼ਰਮਾ ਪਿੰਡ ਮੰਡ ਕੁੱਲਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਬਤੌਰ ਈਟੀਟੀ ਟੀਚਰ ਸੇਵਾਵਾਂ ਨਿਭਾ ਰਿਹਾ ਸੀ |
ਬੀਤੇ ਦਿਨੀ ਰੋਜ਼ਾਨਾ ਦੀ ਤਰ੍ਹਾਂ ਸਕੂਲ ਡਿਊਟੀ ਤੇ ਜਾਂਦੀ ਹੈ ਪਰ ਛੇਤੀ ਹੀ ਘਰ ਵਾਪਿਸ ਆ ਜਾਂਦੀ ਹੈ | ਰਾਤ ਕਰੀਬ 10 -00 ਵਜੇ ਨਮਰਤਾ ਪ੍ਰੇਸ਼ਾਨੀ ਦੀ ਹਾਲਤ ‘ਚ ਆਪਣੇ ਘਰਵਾਲੇ ਨੂੰ ਕਮਰੇ ਵਿੱਚ ਛੱਡ ਬਾਹਰੋਂ ਬੰਦ ਕਰ ਦੂਸਰੇ ਕਮਰੇ ਵਿੱਚ ਚਲੀ ਜਾਂਦੀ ਹੈ ਤੇ ਅੰਦਰੋਂ ਕੁੰਡੀ ਮਾਰ ਲੈਂਦੀ ਹੈ | ਹੈਰਾਨ ਹੋ ਉਸਦਾ ਘਰਵਾਲਾ ਤੇ ਪੁੱਤਰ ਅਵਾਜ਼ਾਂ ਮਾਰਦਾ ਹੈ ਪਰ ਉਹ ਕੁੰਡੀ ਨਹੀਂ ਖੋਲ੍ਹਦੀ |ਫੇਰ ਜਦ ਪਰਿਵਾਰ ਕਿਸੇ ਤਰ੍ਹਾਂ ਦੂਸਰੇ ਕਮਰੇ ਵਿੱਚ ਝਾਤੀ ਮਾਰਦਾ ਹੈ ਤਾਂ ਸੀਨ ਦੇਖ ਚੀਕਾਂ ਮਾਰਨ ਲੱਗ ਜਾਂਦਾ ਹੈ | ਜਿਸ ਤੋਂ ਬਾਅਦ ਚੁੰਨੀ ਕੱਟ ਕੇ ਨਮਰਤਾ ਸ਼ਰਮਾ ਨੂੰ ਹੇਠਾਂ ਲਾਹ ਕੇ ਇਲਾਜ ਲਈ ਸਿਵਲ ਹਸਪਤਾਲ ਬੇਗੋਵਾਲ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ।
ਫੇਰ ਜਦੋਂ ਪਰਿਵਾਰ ਵਾਲੇ ਉਸ ਵੱਲੋਂ ਕੰਧ ਤੇ ਲਿਖੇ ਅੱਖਰਾਂ ਨੂੰ ਪੜ੍ਹਦੇ ਨੇ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ | ਨਿਮਰਤਾ ਆਪਣੀ ਇਸ ਹਾਲਤ ਦੀ ਜਿੰਮੇਵਾਰ ਉਸਦੇ ਨਾਲ ਸਕੂਲ ‘ਚ ਪੜ੍ਹਾਉਣ ਵਾਲੀਆਂ ਮੈਡਮਾਂ ਰਵਨੀਤ ਕੌਰ ਅਤੇ ਮਨਦੀਪ ਕੌਰ ਨੂੰ ਦੱਸਿਆ | ਜਿਹਨਾਂ ਉਸ ਦਿਨ ਲੇਟ ਆਉਣ ਦੇ ਚਲਦਿਆਂ ਅਜਿਹਾ ਜ਼ਲੀਲ ਕੀਤਾ ਕਿ ਪ੍ਰੇਸ਼ਾਨ ਹੋ ਕੇ ਨਿਮਰਤਾ ਨੇ ਦੁਨੀਆਂ ਨੂੰ ਅਲਵਿਦਾ ਅੱਖ ਦਿੱਤਾ |
previous post
