ਟੁੱਟੀ ਸੜਕ ਤੇ ਜਦੋਂ ਵਾਹਨ ਰਫਤਾਰ ਨਾਲ ਨਹੀਂ ਦੌੜ ਪਾਉਂਦੇ ਤਾਂ ਲੋਕਾਂ ਨੂੰ ਅਕਸਰ ਪ੍ਰਸ਼ਾਸਨ ਨਾਲ ਸਿਕਵਾਂ ਰਹਿੰਦਾ ਹੈ । ਪਰ ਜੇਕਰ ਕੋਈ ਵਿਅਕਤੀ ਚੰਗੀ ਭਲੀ ਸੜਕ ਇਸ ਲਈ ਪੁੱਟ ਦੇਵੇ ਕਿ ਇਸ ਸੜਕ ਤੇ ਵਾਹਨ ਤੇਜ ਰਫਤਾਰ ਨਾਲ ਦੌੜਦੇ ਹਨ ਇਹ ਸੁਣ ਕੇ ਤੁਹਾਨੂੰ ਹੈਰਾਨੀ ਜਰੂਰ ਹੋਵੇਗੀ | ਲਗਾਤਾਰ ਆਵਾਜਾਈ ਵਾਲੀ ਇਹ ਸੜਕ ਜਵਾਕਾਂ ਦੇ ਨਾਲ ਨਾਲ ਕੁੱਕੜਾਂ ਤੇ ਕੁੱਤਿਆਂ ਦੇ ਕਾਰਨ ਵਿਚਾਲਿਓਂ ਪੱਟੀ ਗਈ ਹੈ
previous post
