ਵਿਵਾਦਾਂ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਮੁੜ ਤੋਂ ਭਾਰਤ ਨਾਲ ਰਿਸ਼ਤੇ ਸਹੀ ਕਰਨ ਦਾ ਫੈਸਲਾ ਲਿਆ ਹੈ। ਜਿਸ ਦੇ ਮੱਦੇਨਜ਼ਰ ਟਰੂਡੋ ਸਕਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਕੈਨੇਡਾ ਸਰਕਾਰ ਨੇ 99 ਫੀਸਦੀ ਸਟੂਡੈਂਟ ਵੀਜਾ ਜਾਰੀ ਕੀਤਾ ਹੈ। ਜਿਸ ਨਾਲ ਭਾਰਤ ਦੇ ਵਿਦਿਆਰਥੀਆਂ ਨੂੰ ਕਾਫੀ ਰਾਹਤ ਮਿਲੀ ਹੈ। ਸੂਤਰਾਂ ਮੁਤਾਬਕ ਕੈਨੇਡਾ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਵਿਦਿਆਰਥੀ ਪੜਦੇ ਹਨ ਉਨ੍ਹਾਂ ਵਿੱਚ 40% ਸਟੂਡੈਂਟ ਭਾਰਤੀ ਹਨ। ਜਿੱਥੇ ਸਿੱਖਾਂ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਦਾ ਲਗਾਤਾਰ ਸਖ਼ਤ ਰੁੱਖ ਦੇਖ ਦੇ ਕੈਨੇਡਾ ਸਰਕਾਰ ਪਹਿਲਾਂ ਨਾਲੋ ਨਰਮ ਹੋ ਗਈ ਹੈ। ਕੁੱਝ ਦਿਨਾਂ ਪੁਹਿਲਾਂ ਦੋਵਾਂ ਦੇ ਰਿਸ਼ਤਿਆਂ ਵਿੱਚ ਕਾਫੀ ਦਿੱਕਤਾਂ ਆ ਗਈਆਂ ਸਨ ਪਰ ਹੁਣ ਕੈਨੇਡਾ ਸਰਕਾਰ ਨਰਮ ਹੋ ਰਹੀ ਹੈ।
ਨੇਡਾ ਦੇ ਓਨਟਾਰੀਓ ਵੱਲੋਂ ਇਮੀਗ੍ਰੇਸ਼ਨ ਅਤੇ ਵਰਕ ਪਰਮਿਟ ਨਿਯਮਾਂ ਨੂੰ ਆਸਾਨ ਬਣਾਉਣ ਲਈ ਵੱਡਾ ਐਲਾਨ ਕੀਤਾ ਗਿਆ ਹੈ। ਓਨਟਾਰੀਓ ਰੁਜ਼ਗਾਰਦਾਤਾਵਾਂ ਨੂੰ ਕੈਨੇਡੀਅਨ ਕੰਮ ਦਾ ਤਜ਼ਰਬਾ ਮੰਗਣ ‘ਤੇ ਪਾਬੰਦੀ ਲਗਾਉਣ ਅਤੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਯੋਗਤਾ ਨੂੰ ਢਿੱਲ ਦੇਣ ਦੀ ਤਿਆਰੀ ‘ਚ ਹੈ, ਜਿਸ ਨਾਲ ਇਕ ਸਾਲ ਦੇ ਕਾਲਜ ਪ੍ਰੋਗਰਾਮਾਂ ਤੋਂ ਅੰਤਰਰਾਸ਼ਟਰੀ ਗ੍ਰੈਜੂਏਟ ਸਥਾਈ ਨਿਵਾਸ ਲਈ ਯੋਗ ਹੋ ਸਕਣਗੇ।ਇਸ ਦੇ ਨਾਲ ਹੀ ਕੈਨੇਡਾ ਨੇ ਇਕ ਹੋਰ ਵੱਡੀ ਸਹੂਲਤ ਦਿੱਤੀ ਹੈ ਕਿ ਜੋ ਵਿਦਿਆਰਥੀ ਓਵਰਆਲ ਆਈਲੈਟਸ ਵਿੱਚੋਂ 6 ਬੈਂਡ ਨਹੀਂ ਲੈ ਸਕਦੇ ਉਹ ਹੁਣ ਪੀਟੀਈ (ਇੰਗਲਿਸ਼ ਦਾ ਪੀਅਰਸਨ ਟੈਸਟ) ਕਲੀਅਰ ਕਰਕੇ ਵੀਜ਼ਾ ਅਪਲਾਈ ਕਰ ਸਕਦੇ ਹਨ। ਦਰਅਸਲ ਬਹੁਤ ਸਾਰੇ ਵਿਦਿਆਰਥੀ 5.5 ਬੈਂਡ ਲੈ ਕੇ ਫਸ ਜਾਂਦੇ ਸਨ, ਜਿਸ ਕਾਰਨ ਉਨ੍ਹਾਂ ਦਾ ਵੀਜ਼ਾ ਰੱਦ ਹੋ ਜਾਂਦਾ ਸੀ। ਅਜਿਹੇ ਵਿਦਿਆਰਥੀਆਂ ਨੂੰ ਕੈਨੇਡਾ ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਜੇ ਕੋਈ ਆਈਲੈਟਸ ਕਲੀਅਰ ਨਹੀਂ ਕਰਦਾ ਤਾਂ ਉਸ ਨੂੰ ਪੀਟੀਈ (ਇੰਗਲਿਸ਼ ਦਾ ਪੀਅਰਸਨ ਟੈਸਟ) ਦੀ ਸਹੂਲਤ ਦਿੱਤੀ ਗਈ ਹੈ। ਹੁਣ ਆਈਲੈਟਸ ਦੀ ਜਗ੍ਹਾ PTE ਨੂੰ ਵੀ ਮਾਨਤਾ ਦਿੱਤੀ ਗਈ ਹੈ। PTE ਨੂੰ ਆਈਲੈਟਸ ਨਾਲੋਂ ਬਹੁਤ ਸੌਖਾ ਮੰਨਿਆ ਜਾਂਦਾ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਫੈਡਰਲ ਸਰਕਾਰ ਨੇ ਆਪਣੀ ਸਾਲਾਨਾ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ ਕੀਤਾ ਸੀ ਜੋ ਭਵਿੱਖ ਦੇ ਸਥਾਈ ਨਿਵਾਸੀਆਂ (PR) ਦਾ ਅਨੁਮਾਨ ਲਗਾਉਂਦੀ ਹੈ। ਕੈਨੇਡਾ ਨੇ 2023 ਵਿੱਚ 465,000, 2024 ਵਿਚ 485,000 ਅਤੇ 2025 ਵਿਚ 500,000 ਸਥਾਈ ਨਿਵਾਸੀਆਂ (PR) ਨੂੰ ਸਵੀਕਾਰ ਕਰਨ ਦਾ ਟੀਚਾ ਰੱਖਿਆ ਹੈ। ਜੇਕਰ ਸਰਕਾਰ ਇਸ ਟੀਚੇ ‘ਤੇ ਹੀ ਕਾਇਮ ਰਹਿੰਦੀ ਹੈ ਤਾਂ ਆਉਣ ਵਾਲੇ 2 ਸਾਲਾਂ ਵਿਚ ਤਕਰੀਬਨ 10 ਲੱਖ ਲੋਕਾਂ ਨੂੰ ਕੈਨੇਡਾ ਵੱਲੋਂ ਸਥਾਈ ਨਿਵਾਸੀ (PR) ਵਜੋਂ ਮਨਜ਼ੂਰ ਕਰ ਲਿਆ ਜਾਵੇਗਾ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………