ਮਾਮਲਾ ਹੈ ਜਿਲਾ ਅੰਮ੍ਰਿਤਸਰ ਦੇ ਥਾਣਾ ਮਹਿਤਾ ਦੇ ਅਧੀਨ ਪਿੰਡ ਜਲਾਲ ਦਾ, ਜਿੱਥੇ ਇਹ ਖਤਰਨਾਕ ਕਾਰਾ ਹੋਇਆ ਹੈ | ਮਾਮਲਾ ਇਸ ਤਰਾਂ ਹੈ, ਪਿੰਡ ਡੇਹਰੀਵਾਲ ਦੀ ਰਹਿਣ ਵਾਲੀ 27 ਸਾਲਾ ਮਨਦੀਪ ਕੌਰ ਤਿੰਨ ਭੈਣਾਂ ‘ਚੋ ਸਭ ਤੋਂ ਛੋਟੀ ਸੀ | ਦੋ ਵੱਡੀਆਂ ਭੈਣਾਂ ਦਾ ਵਿਆਹ ਹੋ ਚੁੱਕਾ ਹੈ | ਮਾਂ ਬਾਪ ਮਜ਼ਦੂਰੀ ਕਰ ਜ਼ਿੰਦਗੀ ਬਸਰ ਕਰ ਰਹੇ ਨੇ | ਸਾਲ ਕੁ ਪਹਿਲਾਂ ਮਨਦੀਪ ਕੌਰ ਪਿੰਡ ਜਲਾਲ ਦੇ ਰਹਿਣ ਵਾਲੇ ਕੈਪਟਨ ਸਿੰਘ ਦੇ ਸੰਪਰਕ ‘ਚ ਆ ਗਈ | ਕੈਪਟਨ ਸਿੰਘ ਵਿਆਹਿਆ ਵਰਿਆ ਤੇ ਦੋ ਧੀਆਂ ਦਾ ਬਾਪ ਹੈ | ਜਿਸਦੀ ਘਰਵਾਲੀ ਅਕਸਰ ਬਿਮਾਰ ਰਹਿੰਦੀ ਸੀ | ਕੈਪਟਨ ਤੇ ਮਨਦੀਪ ਲਿਵ ਇਨ ਰਿਲੇਸ਼ਨਸ਼ਿਪ ਰਹਿਣ ਲੱਗ ਪਏ | ਜਾਣਕਾਰੀ ਮੁਤਾਬਿਕ ਇਸ ਦੌਰਾਨ ਕੈਪਟਨ ਦੀ ਘਰਵਾਲੀ ਦੀ ਮੌਤ ਹੋ ਗਈ ਤੇ ਫਿਰ ਕੈਪਟਨ ਅਤੇ ਮਨਦੀਪ ਨੇ ਆਪਸ ‘ਚ ਵਿਆਹ ਕਰਵਾ ਲਿਆ | ਵਿਆਹ ਤੋਂ ਬਾਅਦ ਦੋਵਾਂ ‘ਚ ਅਕਸਰ ਕਲੇਸ਼ ਰਹਿਣ ਲੱਗ ਪਿਆ | ਲੰਘੀ 13 ਤਰੀਕ ਨੂੰ ਮਨਦੀਪ ਦੀ ਮਾਤਾ ਮਨਦੀਪ ਨੂੰ ਮਿਲਣ ਪਿੰਡ ਜਲਾਲ ਜਾਂਦੀ ਹੈ | ਉਥੇ ਕੈਪਟਨ ਅਤੇ ਮਨਦੀਪ ‘ਚ ਆਪਸੀ ਝਗੜਾ ਹੁੰਦਾ ਹੈ | ਸ਼ਾਮੀ ਜਸਪਾਲ ਕੌਰ ਵਾਪਿਸ ਆਪਣੇ ਪਿੰਡ ਆ ਜਾਂਦੀ ਹੈ | ਅਗਲੇ ਦਿਨ ਫਿਰ ਜਸਪਾਲ ਕੌਰ ਆਪਣੇ ਘਰਵਾਲੇ ਅਤੇ ਇੱਕ ਰਿਸ਼ਤੇਦਾਰ ਨਾਲ ਧੀ ਨੂੰ ਮਿਲਣ ਪਿੰਡ ਜਲਾਲ ਜਾਂਦੀ ਹੈ ਪਰ ਉਥੇ ਮਨਦੀਪ ਨਹੀਂ ਮਿਲਦੀ | ਜਿਸ ਕਰਕੇ ਪੁਲਿਸ ਨੂੰ ਸ਼ਿਕਾਇਤ ਕਰਦੀ ਹੈ | ਮੌਕੇ ਤੇ ਆ ਜਦ ਪੁਲਿਸ ਨੇ ਕੈਪਟਨ ਨੂੰ ਗ੍ਰਿਫਤਾਰ ਕਰਕੇ ਪੁੱਛ ਗਿੱਛ ਕੀਤੀ ਤਾਂ ਪੁਲਿਸ ਵੀ ਹੈਰਾਨ ਰਹਿ ਗਈ |
ਕੈਪਟਨ ਨੇ ਮਨਦੀਪ ਦਾ ਕਤਲ ਕਰ ਚਾਦਰ ‘ਚ ਭੰਨ੍ਹ ਫਿਰ ਗੋਹੇ ‘ਚ ਦੱਬ ਦਿੱਤਾ |
previous post
