Htv Punjabi
Crime Punjab Video

ਕੋਰਟ ਕੰਪਲੈਕਸ ਦੇ ਵਿੱਚ ਪੈ ਗਈਆਂ ਭਾਜੜਾਂ !

ਲੁਧਿਆਣਾ ਦੇ ਕੋਰਟ ਕੰਪਲੈਕਸ ਚ ਮੁੜ ਭਾਰੀ ਪੁਲਿਸ ਫੋਰਸ ਕੀਤੀ ਤੈਨਾਤ
ਮੁੜ ਤੋਂ ਈਮੇਲ ਦੇ ਜ਼ਰੀਏ ਮਿਲੀ ਧਮਕੀ
ਧਮਕੀ ਦੀ ਈਮੇਲ ਹੋਣ ਸਬੰਧੀ ਜ਼ਿਲਾ ਬਾਹਰ ਐਸੋਸੀਏਸ਼ਨ ਨੇ ਕਹੀ ਗੱਲ
ਲੁਧਿਆਣਾ ਦੇ ਕੋਰਟ ਕੰਪਲੈਕਸ ਲੋ ਅੱਜ ਇੱਕ ਵਾਰ ਮੁੜ ਤੋਂ ਖਾਲੀ ਕਰਵਾ ਦਿੱਤਾ ਗਿਆ ਅਤੇ ਨਾਲ ਹੀ ਜੋ ਲੋਕ ਪੇਸ਼ੀ ਦੇ ਲਈ ਵਕੀਲ ਆਮ ਲੋਕ ਸਟਾਫ ਅੰਦਰ ਜਾ ਰਿਹਾ ਸੀ ਉਹਨਾਂ ਨੂੰ ਵੀ ਰੋਕ ਲਿਆ ਗਿਆ। ਰੋਕਣ ਦਾ ਹਵਾਲਾ ਚੈਕਿੰਗ ਦਿੱਤਾ ਗਿਆ। ਪਰ ਦੂਜੇ ਪਾਸੇ ਜ਼ਿਲ੍ਾ ਬਾਹਰ ਐਸੋਸੀਏਸ਼ਨ ਵੱਲੋਂ ਇੱਕ ਪੱਤਰ ਜਾਰੀ ਕਰਕੇ ਲਿਖਿਆ ਗਿਆ ਹੈ ਕਿ ਕਿਸੇ ਤਰ੍ਹਾਂ ਦੀ ਧਮਕੀ ਦੀ ਈਮੇਲ ਆਉਣ ਤੋਂ ਬਾਅਦ ਕੋਰਟ ਦੇ ਵਿੱਚ ਚੈਕਿੰਗ ਕਰਵਾਈ ਜਾ ਰਹੀ ਹੈ ਅਤੇ ਕੁਝ ਦੇਰ ਦੇ ਲਈ ਵਿਘਨ ਪਿਆ ਹੈ।

ਇਸ ਦੌਰਾਨ ਕੋਰਟ ਕੰਪਲੈਕਸ ਤੋਂ ਆਮ ਲੋਕਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਪੁਲਿਸ ਫੋਰਸ ਵੇਖ ਕੇ ਲੋਕਾਂ ਦੇ ਵਿੱਚ ਸਹਿਮ ਜਰੂਰ ਪੈਦਾ ਹੋ ਗਿਆ ਕਿਉਂਕਿ ਕੁਝ ਦਿਨ ਪਹਿਲਾਂ ਵੀ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਜ਼ਿਲ੍ਾ ਕਚਹਿਰੀਆਂ ਨੂੰ ਖਾਲੀ ਕਰਵਾ ਲਿਆ ਗਿਆ ਸੀ ਹਾਲਾਂਕਿ ਉਸ ਤੋਂ ਬਾਅਦ ਪੁਲਿਸ ਵੱਲੋਂ ਜਾਂ ਫਿਰ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਸੀ। ਅੱਜ ਮੁੜ ਤੋਂ ਜ਼ਿਲ੍ਾ ਕਚਹਿਰੀ ਨੂੰ ਚੈਕਿੰਗ ਦੇ ਲਈ ਖਾਲੀ ਕਰਵਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਕੋਰਟ ਰੂਮ ਦੀ ਚੈਕਿੰਗ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਵੀ ਪੇਸ਼ੀਆਂ ਰੋਕ ਦਿੱਤੀਆਂ ਗਈਆਂ ਸਨ ਅੱਜ ਮੁੜ ਤੋਂ ਕੁਝ ਸਮੇਂ ਦੇ ਲਈ ਪੇਸ਼ੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਹਾਲਾਂਕਿ ਮੌਕੇ ਤੇ ਮੌਜੂਦ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਰੂਟੀਨ ਚੈਕਿੰਗ ਕਰ ਰਹੇ ਹਨ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਧਮਕੀ ਸਬੰਧੀ ਜਾਂ ਫਿਰ ਕੋਈ ਈਮੇਲ ਜਾਂ ਫੋਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਹ ਅਸੀਂ ਆਮ ਹੀ ਚੈਕਿੰਗ ਕਰ ਰਹੇ ਹਨ ਇਸੇ ਕਰਕੇ ਲੋਕਾਂ ਨੂੰ ਰੋਕਿਆ ਗਿਆ ਸੀ। ਐਸਐਚਓ ਮਾਡਲ ਟਾਊਨ ਨੇ ਕਿਹਾ ਕਿ ਵੱਖ-ਵੱਖ ਪੁਲਿਸ ਸਟੇਸ਼ਨਾਂ ਦੀ ਡਿਊਟੀ ਲਗਾਈ ਜਾਂਦੀ ਹੈ ਅਤੇ ਅੱਜ ਮਾਡਲ ਟਾਊਨ ਪੁਲਿਸ ਸਟੇਸ਼ਨ ਦੀ ਡਿਊਟੀ ਲੱਗੀ ਹੈ ਇਸ ਕਰਕੇ ਉਹ ਮੌਕੇ ਤੇ ਮੌਜੂਦ ਹਨ।

ਰੂਟੀਨ ਆਮ ਚੈਕਿੰਗ ਚੱਲ ਰਹੀ ਹੈ ਸਾਨੂੰ ਸੀਨੀਅਰ ਅਧਿਕਾਰੀਆਂ ਵੱਲੋਂ ਹੀ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਜਿਸ ਨੂੰ ਫੋਲੋ ਕੀਤਾ ਜਾ ਰਿਹਾ ਹੈ ਫਿਲਹਾਲ ਧਮਕੀ ਵਰਗੀ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਥਰੈਟ ਵਰਗੀ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ ਹੈ। ਹਾਲਾਂਕਿ ਇਸ ਸਬੰਧੀ ਡਿਸਟਰਿਕਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਮੇਲ ਰਹੀ ਧਮਕੀ ਦੀ ਸਾਨੂੰ ਖਬਰ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਚੌਕਸ ਕੀਤਾ ਗਿਆ ਹੈ ਅਤੇ ਅੰਦਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਕਿ ਪੂਰੀ ਤਰਹਾਂ ਜਾਂਚ ਹੋ ਸਕੇ ਅਤੇ ਕਿਸੇ ਤਰ੍ਹਾਂ ਦੀ ਕੋਈ ਦੁਰਘਟਨਾ ਨਾ ਹੋ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਥਾਣੇਦਾਰ ਹਰਜੀਤ ਸਿੰਘ ਦੀ ਮੌਤ ਪੁਲਿਸ ਵਿਭਾਗ ਨੂੰ ਪਈਆਂ ਭਾਜੜਾਂ

Htv Punjabi

6-6 ਫੁੱਟ ਦੇ ਜਵਾਨ ਫਸਾਉਂਦੇ ਸੀ ਪੇਂਡੂ ਕੁੜੀਆਂ ਫੇਰ ਹੋਟਲਾਂ ਦੇ ਕਮਰੇ ‘ਚ ਬੁਲਾਕੇ ਸੱਦ ਲੈਂਦੇ ਸੀ ਮੁੰਡੇ

htvteam

ਪਾਕਿ ਜਥੇ ਚ ਗਈ ਮਹਿਲਾ ਨੂੰ ਲੈਕੇ ਪਿੰਡ ਵਾਸੀਆਂ ਦੇ ਖੁਲਾਸੇ ?

htvteam

Leave a Comment