ਇਹ ਤਸਵੀਰਾਂ ਖੰਨਾ ਸ਼ਹਿਰ ਦੀਆਂ ਨੇ…ਸੀਸੀਟੀਵੀ ‘ਚ ਵੇਲਾ ਸਵੇਰੇ ਸਾਢੇ ਕੁ 4 ਨਜ਼ਰ ਆ ਰਿਹਾ।ਸਰਦੀਆਂ ‘ਚ ਸਵੇਰ ਦਾ ਵੇਲਾ ਅਜਿਹਾ ਵੇਲਾ ਹੁੰਦਾ ਐ ਜਦੋਂ ਆਮ ਲੋਕ ਗੂੜੀ ਨੀਂਦਰ ਸੁੱਤੇ ਹੁੰਦੇ ਨੇ। ਪਰ ਜੇਕਰ ਸਹਿਰ ਦੀ ਪੁਲਿਸ ਵੀ ਆਮ ਲੋਕਾਂ ਵਾਗੂੰ ਅੱਖਾਂ ਮੀਚ ਲਵੇ ਤਾਂ ਫੇਰ ਸ਼ਹਿਰ ਦਾ ਰੱਬ ਹੀ ਰਾਖਾ ਐ। ਸਵਿਫਟ ਕਾਰ ‘ਚ ਆਏ ਇਹ ਨੌਜਵਾਨ ਕੁਝ ਹੀ ਮਿੰਟਾਂ ‘ਚ ਅਜਿਹਾ ਕੰਮ ਕਰਨ ਵਾਲੇ ਨੇ ਕੀ ਸਭ ਦੇ ਹੋਸ਼ ਉੱਡ ਜਾਣਗੇ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕੀ ਨੌਜਵਾਨ ਪਹਿਲਾਂ ਗੱਡੀ ਨੂੰ ਬੈਕ ਲਗਾਉਂਦੇ ਨੇ ਫੇਰ ਇਕ ਇਕ ਕਰਕੇ ਕੁਝ ਸਮਾਨ ਗੱਡੀ ‘ਚ ਇੰਝ ਬੇਖੌਫ ਹੋਕੇ ਰੱਖ ਰਹੇ ਨੇ ਜਿਵੇਂ ਕਿਸੇ ਨੇ ਇੰਨ੍ਹਾਂ ਨੂੰ ਸੱਦਾ ਦਿੱਤਾ ਹੋਵੇ। ਪਹਿਲਾਂ ਜ਼ਰਾ ਮੁੰਡਿਆਂ ਵੱਲੋਂ ਸਵੇਰੇ ਸਵੇਰੇ ਖੰਨਾ ਸ਼ਹਿਰ ‘ਚ ਕੀਤੇ ਕਾਂਡ ਦੀ ਇਹ ਵੀਡੀਓ ਦੇਖੋ