Htv Punjabi
Punjab Video

ਗੁਰੂਘਰ ਦੀ ਵੀ ਨਹੀ ਕੀਤੀ ਕੋਈ ਪਰਵਾਹ

ਧਾਰਮਿਕ ਥਾਵਾਂ ਉਪਰ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਔਰਤਾਂ ਦੇ ਗਿਰੋਹ ਦੀਆਂ 5 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਨੂੰ ਗੁਰਦੁਆਰਾ ਰਾੜਾ ਸਾਹਿਬ ਵਿਖੇ ਇੱਕ ਔਰਤ ਦੀ ਸੋਨੇ ਦੀ ਚੈਨੀ ਖੋਹਣ ਮਗਰੋਂ ਕਾਬੂ ਕੀਤਾ ਗਿਆ। ਵਾਰਦਾਤ ਨੂੰ ਅੰਜਾਮ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ‘ਚ ਦਿੱਤਾ ਗਿਆ। ਇਸ ਘਟਨਾ ਦੀ ਸੀਸੀਟੀਵੀ ਵੀਡਿਓ ਵੀ ਸਾਮਣੇ ਆਈ। ਵੀਡਿਓ ਮਗਰੋਂ ਤੁਰੰਤ ਹਰਕਤ ਚ ਆਈ ਪੁਲਸ ਨੇ 5 ਔਰਤਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਔਰਤਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਸੀਸੀਟੀਵੀ ਵੀਡਿਓ ‘ਚ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਰਾੜਾ ਸਾਹਿਬ ਦੇ ਲੰਗਰ ਹਾਲ ‘ਚ ਭੀੜ ਦੌਰਾਨ ਜਦੋਂ ਸ਼ਰਧਾਲੂ ਲੰਗਰ ਛਕਣ ਲਈ ਬਰਤਨ ਲੈਂਦੇ ਹਨ ਤਾਂ ਇਸੇ ਦੌਰਾਨ ਚੋਰ ਗਿਰੋਹ ਦੀਆਂ 5 ਔਰਤਾਂ ਇੱਕ ਨਵ ਵਿਆਹੁਤਾ ਨੂੰ ਘੇਰਾ ਪਾ ਲੈਂਦੀਆਂ ਹਨ। ਇਸ ਨਵ ਵਿਆਹੁਤਾ ਨੂੰ ਘੇਰੇ ‘ਚ ਲੈ ਕੇ ਧੱਕਾਮੁੱਕੀ ਕਰਦੇ ਹੋਏ ਉਸਦੇ ਗਲੇ ਚੋਂ ਸੋਨੇ ਦੀ ਚੈਨੀ ਸਮੇਤ ਲਾਕੇਟ ਉਤਾਰ ਲਈ ਜਾਂਦੀ ਹੈ। ਜਿਸ ਮਗਰੋਂ ਗਿਰੋਹ ਮੈਂਬਰ ਔਰਤਾਂ ਮੌਕੇ ਤੋਂ ਫ਼ਰਾਰ ਹੋ ਜਾਂਦੀਆਂ ਹਨ। ਸੀਸੀਟੀਵੀ ਵੀਡਿਓ ਮਗਰੋਂ ਪੁਲਸ ਹਰਕਤ ‘ਚ ਆਈ ਅਤੇ ਇਹਨਾਂ ਔਰਤਾਂ ਨੂੰ ਗ੍ਰਿਫਤਾਰ ਕਰਕੇ ਸੋਨੇ ਦੀ ਚੈਨੀ ਤੇ ਲਾਕੇਟ ਬਰਾਮਦ ਕੀਤਾ ਗਿਆ। ਇਹਨਾਂ ਦੀ ਪਛਾਣ ਲਾਜੋ, ਗੁੱਡੀ ਵਾਸੀ ਅਲੀਪੁਰ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ, ਰੇਨੂੰ, ਨੇਹਾ ਅਤੇ ਬੰਤੀ ਵਾਸੀ ਸ਼ਾਹਪੁਰ ਥਾਣਾ ਸ਼ੇਰਪੁਰ ਜਿਲ੍ਹਾ ਸੰਗਰੂਰ ਵਜੋਂ ਹੋਈ।

ਡੀਐਸਪੀ ਪਾਇਲ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਵਾਸੀ ਫਤਿਹਗੜ੍ਹ ਬੇਟ ਆਪਣੀ ਭਤੀਜੀ ਰਨਦੀਪ ਕੌਰ ਸਮੇਤ ਗੁਰਦੁਆਰਾ ਰਾੜਾ ਸਾਹਿਬ ਮੱਥਾ ਟੇਕਣ ਆਏ ਸੀ ਤਾਂ ਇਸੇ ਦੌਰਾਨ ਲੰਗਰ ਹਾਲ ‘ਚ ਸ਼ਰਧਾਲੂਆਂ ਦੀ ਭੀੜ ਦਾ ਫਾਇਦਾ ਚੁੱਕਦੇ ਹੋਏ ਉਕਤ ਪੰਜ ਔਰਤਾਂ ਨੇ ਰਨਦੀਪ ਕੌਰ ਦੇ ਗਲੇ ਚੋਂ ਸੋਨੇ ਦੀ ਚੈਨੀ ਸਮੇਤ ਲਾਕੇਟ ਖਿੱਚ ਲਈ ਅਤੇ ਮੌਕੇ ਤੋਂ ਭੱਜ ਗਈਆਂ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਔਰਤਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦਾ ਪਿਛਲਾ ਰਿਕਾਰਡ ਦੇਖਿਆ ਜਾ ਰਿਹਾ ਹੈ ਅਤੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੂੰ ਉਮੀਦ ਹੈ ਕਿ ਇਹਨਾਂ ਔਰਤਾਂ ਦੀ ਗ੍ਰਿਫਤਾਰੀ ਨਾਲ ਕਈ ਹੋਰ ਵਾਰਦਾਤਾਂ ਵੀ ਹੱਲ ਹੋਣਗੀਆਂ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਜੇਕਰ ਤੁਸੀ ਅਜਿਹੀ ਥਾਂ ਕਰਦੇ ਹੋਂ Digital Payment ਤਾਂ ਸਮਝੋ ਤੁਸੀ ਹੋ ਗਏ ਠੱਗੀ ਦਾ ਸ਼ਿਕਾਰ

htvteam

ਪਤਨੀ ਨੇ ਪਤੀ ਨੂੰ ਕੀਤਾ ਆਹ ਕੰਮ ਲਈ ਮਨ੍ਹਾਂ ਤਾਂ ਪਤੀ ਨੇ ਕੀ ਕਰਤਾ ਪਤਨੀ ਨਾਲ, ਦੇਖੋ ਕੀ ਐ ਸਾਰਾ ਮਾਮਲਾ

Htv Punjabi

100 ਸਾਲ ਤੱਕ ਸਰੀਰ ਦਾ ਕੋਈ ਪਾਸਾ ਨਹੀਂ ਦੁਖੇਗਾ ਐਵੇਂ ਖਾਓ ਮੂੰਗਫਲੀ

htvteam

Leave a Comment