Htv Punjabi
Punjab

ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਜੁੜੇ ਖਾਲਿਸਤਾਨੀਆਂ ਨਾਲ ਤਾਰ, ਵਿਦੇਸ਼ਾਂ ਤੋਂ ਹੁੰਦੀ ਸੀ ਫੰਡਿੰਗ

ਚੰਡੀਗੜ੍ਹ: ਛੇ ਤੋਂ ਜ਼ਿਆਦਾ ਕਤਲ ਮਾਮਲਿਆਂ ਸਮੇਤ 22 ਕੇਸਾਂ ਵਿੱਚ ਲੋੜੀਂਦੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਰਮਾਨੀਆ ਨੇ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਹੈ। ਪ੍ਰਸ਼ਾਸਨ ਨੇ ਸਾਰੇ ਮਾਮਲਿਆਂ ਦੀ ਜਾਂਚ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਹੈ। ਸ਼ਨੀਵਾਰ ਨੂੰ ਅਦਾਲਤ ਤੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਿਸ ਨੇ ਬੁੱਢਾ ਕੋਲੋਂ ਹੋਈ ਪੁੱਛਗਿੱਛ ਤੋਂ ਖੁਲਾਸਾ ਕੀਤਾ ਹੈ ਕਿ ਉਹ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਸੰਗਠਨਾਂ ਤੋਂ ਫੰਡ ਲੈਂਦਾ ਸੀ, ਜਿਸ ਰਾਹੀਂ ਉਹ ਕਈ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ।

 

ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹੁਣ ਤੱਕ ਉਸ ਨੇ ਕਿੰਨੇ ਲੋਕਾਂ ਨੇ ਫਿਰੌਤੀ ਲਈ ਹੈ। ਇਸ ਨੇ ਇੱਕ ਵੱਡੇ ਕੇਸ ਵਿੱਚ ਫਿਰੌਤੀ ਲਈ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਵੀ ਹਮਲਾ ਕੀਤਾ ਸੀ। ਜਦੋਂ ਵਰਮਾ ‘ਤੇ ਹਮਲਾ ਹੋਇਆ ਸੀ ਤਾਂ ਬੁੱਢਾ ਨੇ ਮੰਨਿਆ ਸੀ ਕਿ ਉਸ ਨੇ ਹੀ ਪਰਮੀਸ਼’ ਤੇ ਹਮਲਾ ਕਰਵਾਇਆ ਹੈ।

 

ਇਸ ਦੇ ਨਾਲ ਹੀ ਪੁਲਿਸ ਇਸ ਜਾਂਚ ਵੀ ਜੁਟ ਗਈ ਹੈ ਕਿ ਇਸ ਦੇ ਆਈਐਸਆਈ ਨਾਲ ਸਬੰਧ ਰਹੇ ਹਨ ਤੇ ਉਹ ਅੱਤਵਾਦੀ ਸੰਗਠਨ ਵਧਾਵਾ ਸਿੰਘ ਬੱਬਰ ਦੇ ਵੀ ਸੰਪਰਕ ਵਿੱਚ ਰਿਹਾ ਹੈ। ਪੁਲਿਸ ਉਸ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਉਸਦੇ ਅਤੇ ਉਸਦੇ ਸਾਥੀ ਕਿੱਥੇ-ਕਿੱਥੇ ਸਰਗਰਮ ਹਨ। ਬੁੱਢਾ ਨੂੰ ਸਾਲ 2011 ਦੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, ਪਰ ਉਹ 2016 ਵਿੱਚ ਪੈਰੋਲ ਦੌਰਾਨ ਫਰਾਰ ਹੋ ਗਿਆ ਸੀ ਤੇ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।

 

ਪੁਲਿਸ ਬੁੱਢਾ ਦਾ ਪਿੱਛਾ ਕਰਦੀ ਰਹੀ ਪਰ ਯੂਏਈ ਵਿੱਚ ਉਸ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ। ਫਿਰ ਪੁਲਿਸ ਨੂੰ ਇੰਟਰਪੋਲ ਦੁਆਰਾ ਇੱਕ ਲੁੱਕ ਆਊਟ ਸਰਕੂਲਰ (ਐਲਓਸੀ) ਤੇ ਇੱਕ ਰੈਡ ਕਾਰਨਰ ਨੋਟਿਸ (ਆਰਸੀਐਨ) ਮਿਲਿਆ। 8 ਅਗਸਤ 2019 ਨੂੰ, ਰੋਮਾਨੀਆ ਪੁਲਿਸ ਨੇ ਬੁੱਢਾ ਨੂੰ ਫੜ ਲਿਆ।

Related posts

ਸਕੇ ਜੀਜੇ ਨੇ ਦਿਨ ਦਿਹਾੜੇ ਸਾਲੀ ਨਾਲ ਚਾੜ੍ਹਤਾ ਚੰਨ

htvteam

ਜਨਾਨੀ ਨੇ ਚਲਦੀ ਬੱਸ ਚ ਕੀਤੀ ਬਦਮਾਸ਼ੀ, ਡਰਾਈਵਰ ਦਾ ਚਾੜ੍ਹਿਆ ਕੁ! ਟਾਪਾ

htvteam

ਏਸੀਆਰ ਵਿੱਚ ਖਰਾਬ ਐਂਟਰੀ ਦੱਸੇ ਬਿਨਾਂ ਪ੍ਰਮੋਸ਼ਨ ਨਹੀਂ ਰੋਕ ਸਕਦੇ : ਹਾਈਕੋਰਟ

Htv Punjabi

Leave a Comment