Htv Punjabi
Punjab Video

ਗੈਸ ਸਿਲੰਡਰਾਂ ਤੇ ਕਬੂਤਰਾਂ ਵਾਂਗ ਬੈਠੇ ਲੋਕ ਕਰ ਰਹੇ ਨੇ ਇੰਤਜ਼ਾਰ

ਲੁਧਿਆਣਾ ਗਿਆਸਪੁਰਾ ਇਲਾਕੇ ਦੇ ਵਿੱਚ ਐਲਪੀਜੀ ਸਿਲਿੰਡਰ ਲੈਣ ਨੂੰ ਲੈਕੇ ਹਾਹਾਕਾਰ
ਲੱਗੀਆਂ ਲੰਮੀਆਂ ਕਤਾਰਾਂ
ਲੋਕਾਂ ਨੇ ਕੱਢੀ ਆਪਣੀ ਭੜਾਸ
ਕਿਹਾ ਨਹੀਂ ਮਿਲ ਰਹੇ ਸਿਲਿੰਡਰ
ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋਇਆ ਜਦੋਂ ਗੈਸ ਸਿਲਿੰਡਰ ਨਾ ਮਿਲਣ ਕਰਕੇ ਲੋਕ ਸਵੇਰ ਤੋਂ ਆ ਕੇ ਕਤਾਰਾਂ ਦੇ ਵਿੱਚ ਖੜੇ ਹੋ ਗਏ ਇਸ ਦੌਰਾਨ ਜਦੋਂ ਇੱਕ ਗੱਡੀ ਆਈ ਤਾਂ ਕਾਫੀ ਹੰਗਾਮਾ ਹੋਇਆ। ਸਾਡੀ ਟੀਮ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਪ੍ਰਸ਼ਾਸਨ ਦੇ ਦਾਵਿਆਂ ਦੀ ਇੱਥੇ ਫੂਕ ਨਿਕਲਦੀ ਹੋਈ ਵਿਖਾਈ ਦਿੱਤੀ ਕਿ ਸਿਲਿੰਡਰਾਂ ਦੀ ਕੋਈ ਕਮੀ ਨਹੀਂ ਹੈ ਲੋਕਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਆ ਕੇ ਕਤਾਰਾਂ ਦੇ ਵਿੱਚ ਖੜੇ ਨੇ ਪਰ ਐਲਪੀਜੀ ਸਿਲਿੰਡਰ ਨਹੀਂ ਮਿਲ ਰਹੇ ਨੇ ਉਹਨਾਂ ਨੇ ਕਿਹਾ ਕਿ ਆਨਲਾਈਨ ਬੁਕਿੰਗ ਕਰਵਾ ਚੁੱਕੇ ਨੇ ਓਟੀਪੀ ਵੀ ਆ ਚੁੱਕਾ ਹੈ ਪਰ ਇਸ ਦੇ ਬਾਵਜੂਦ ਸਿਲਿੰਡਰ ਨਹੀਂ ਦੇ ਰਹੇ ਕਿਹਾ ਜਾ ਰਿਹਾ ਹੈ ਕਿ ਸਿਰਫ ਮੈਡਮ ਜੋ ਕਿ ਗੈਸ ਏਜੰਸੀ ਦੀ ਕਰਿੰਦਾ ਹੈ ਉਸ ਦੇ ਸਾਈਨ ਹੋਣ ਤੋਂ ਬਾਅਦ ਹੀ ਉਹ ਵੀ ਜਿਹੜੇ ਅੱਜ ਪਹੁੰਚੇ ਹਨ ਉਹਨਾਂ ਨੂੰ ਹੀ ਸਿਲਿੰਡਰ ਮਿਲੇਗਾ ਲੋਕਾਂ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਅਸੀਂ ਬਹੁਤ ਪਰੇਸ਼ਾਨ ਹਨ ਸਲਿੰਡਰ ਨਾ ਮਿਲਣ ਕਰਕੇ ਸਮੱਸਿਆਵਾਂ ਆ ਰਹੀਆਂ ਨੇ।

ਇਸ ਦੌਰਾਨ ਅਸੀਂ ਐਲਪੀਜੀ ਗੈਸ ਦੀ ਗੱਡੀ ਲੈ ਕੇ ਪਹੁੰਚੇ ਡਰਾਈਵਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਿਲਿੰਡਰ ਦੀ ਤਾਂ ਕੋਈ ਕਿੱਲਤ ਨਹੀਂ ਹੈ ਪਰ ਦੋ ਏਜੰਸੀਆਂ ਮਰਜ ਹੋ ਗਈਆਂ ਨੇ ਜਿਸ ਕਰਕੇ ਕਾਪੀਆਂ ਜ਼ਿਆਦਾ ਹਨ ਇਸ ਕਰਕੇ ਸਮੱਸਿਆ ਆ ਰਹੀ ਹੈ ਉਹਨਾਂ ਕਿਹਾ ਕਿ ਅਸੀਂ ਗੱਡੀ ਲੈ ਕੇ ਆਏ ਹਨ ਪਹਿਲਾ ਲੋਕਾਂ ਨੂੰ ਜਿਨ੍ਹਾਂ ਨੇ ਪੁਰਾਣੇ ਬੁੱਕ ਕਰਾਏ ਹਨ ਉਹਨਾਂ ਨੂੰ ਸਪਲਾਈ ਕੀਤੀ ਜਾਵੇਗੀ ਉਸ ਤੋਂ ਬਾਅਦ ਬਾਕੀ ਲੋਕਾਂ ਨੂੰ ਸਿਲਿੰਡਰ ਦਿੱਤੇ ਜਾਣਗੇ।

ਇਸ ਦੌਰਾਨ ਮੌਕੇ ਤੇ ਪਹੁੰਚੀ ਗੈਸ ਏਜੰਸੀ ਦੀ ਕਰਿੰਦੀ ਦੇ ਨਾਲ ਵੀ ਗੱਲਬਾਤ ਕੀਤੀ ਜਿਨਾਂ ਕਿਹਾ ਕਿ ਸਿਲਿੰਡਰ ਦੀ ਤਾਂ ਕੋਈ ਕਮੀ ਨਹੀਂ ਹੈ ਅਸੀਂ ਲੋਕਾਂ ਦੀ ਕਾਪੀ ਚੈੱਕ ਕਰ ਰਹੇ ਹਨ ਇਸ ਦੌਰਾਨ ਲੋਕ ਇੱਕ ਦੂਜੇ ਨੂੰ ਧੱਕੇ ਮਾਰਦੇ ਹੋਏ ਵੀ ਵਿਖਾਈ ਦਿੱਤੇ ਜੰਮ ਕੇ ਧੱਕਾ ਮੁੱਕੀ ਵੀ ਹੋਈ। ਲੋਕਾਂ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਜੋ ਪ੍ਰਸ਼ਾਸਨ ਦਾਅਵੇ ਕਰ ਰਿਹਾ ਹੈ ਅਜਿਹਾ ਕੁਝ ਨਹੀਂ ਹੈ। ਭਾਰਤ ਗੈਸ ਏਜੰਸੀ ਦੇ ਵਿੱਚ ਉਹਨਾਂ ਨੂੰ ਇਹ ਸਮੱਸਿਆ ਆ ਰਹੀ ਹੈ ਉਹਨਾਂ ਕਿਹਾ ਕਿ ਸਿਲਿੰਡਰ ਸਾਨੂੰ ਨਾ ਦੇ ਕੇ ਸਗੋਂ ਬਲੈਕ ਕੀਤੇ ਜਾ ਰਹੇ ਨੇ ਹਾਲਾਂਕਿ ਗੈਸ ਏਜੰਸੀ ਵਾਲਿਆਂ ਨੇ ਕਿਹਾ ਹੈ ਕਿ ਸਪਲਾਈ ਦੀ ਤਾਂ ਕੋਈ ਦਿੱਕਤ ਨਹੀਂ ਹੈ ਪਰ ਲੋਕਾਂ ਕਾਲੀ ਹੋ ਗਈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੌਸਮ ਦੇ ਹਿਸਾਬ ਨਾਲ ਤੇਲ ਖਾਣੇ ਸਿੱਖ ਲੋ ਜ਼ਿੰਦਗੀ ਬਦਲ ਜਾਏਗੀ; ਦੇਖੋ ਵੀਡੀਓ

htvteam

ਬੋਰਡਿੰਗ ਸਕੂਲ ਦੇ ਬਾਥਰੂਮ ‘ਚ ਬੱਚੇ ਨਾਲ ਹੋਈ ਦਰਿੰਦਗੀ

htvteam

ਛੋਟੇ ਛੋਟੇ ਕੱਪੜੇ ਪਾਕੇ ਕੁੜੀਆਂ-ਮੁੰਡੇ ਕਾਰ ‘ਚ ਦੇਖੋ ਕੀ ਕਰ ਰਹੀਆਂ ਸੀ

htvteam

Leave a Comment