ਫਾਰਚੂਨਰ ਗੱਡੀ ਤੇ ਮੁੰਡਿਆਂ ਨੇ ਕੀਤੇ ਸਟੰਟ
ਵੀਡੀਓ ਵਾਇਰਲ ਹੋਣ ਤੋਂ ਬਾਅਦ ਚੜੇ ਪੁਲਿਸ ਦੇ ਅੜੀਕੇ
ਨੌਜਵਾਨਾਂ ਨੂੰ ਮਾਪਿਆਂ ਸਮੇਤ ਥਾਣੇ ਬੁਲਾ ਕੇ ਕੱਟੇ ਚਲਾਨ
ਫੋਰਚੂਨਰ ਗੱਡੀ ਤੇ ਸਟੰਟ ਕਰਨੇ ਨੌਜਵਾਨਾਂ ਨੂੰ ਪਏ ਮਹਿੰਗੇ ਪੁਲਿਸ ਦੇ ਚੜ ਗਏ ਅੜੀਕੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੜ੍ਹਬਾ ਦੇ ਐਸਐਚਓ ਨੇ ਪਾਈਆਂ ਨੌਜਵਾਨਾਂ ਨੂੰ ਭਾਜੜਾਂ ਦੱਸ ਦਈਏ ਕਿ ਪਿਛਲੇ ਦਿਨੀ ਕੁਝ ਸਕੂਲੀ ਨੌਜਵਾਨਾਂ ਦੇ ਵੱਲੋਂ ਦਿੜਬਾ ਵਿਖੇ ਨੈਸ਼ਨਲ ਹਾਈਵੇ ਰੋਡ ਤੇ ਫੋਰਚੂਨਰ ਗੱਡੀ ਅਤੇ ਕੁਝ ਹੋਰ ਗੱਡੀਆਂ ਵਿੱਚ ਗੱਡੀ ਦੇ ਬਾਹਰ ਨਿਕਲ ਕੇ ਸਟੰਟ ਕੀਤੇ ਜਾ ਰਹੇ ਸੀ। ਜਿੱਥੇ ਨੌਜਵਾਨਾਂ ਵੱਲੋਂ ਸਟੰਟ ਕਰਨ ਮੌਕੇ ਵੀਡੀਓ ਵੀ ਬਣਾਈ ਗਈ ਜਦ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਪੁਲਿਸ ਦੀ ਪੈਣੀ ਨਜ਼ਰ ਤੋਂ ਬਚ ਨਾ ਸਕੇ ਨੌਰਜਵਾਨਾਂ ਨੂੰ ਥਾਣੇ ਲਿਆ ਕੇ ਉਹਨਾਂ ਦੇ ਪਰਿਵਾਰਾਂ ਨੂੰ ਚੇਤਾਵਨੀ ਦੇ ਕੇ ਨੌਜਵਾਨਾਂ ਦਾ ਮੋਟਾ ਚਲਾਨ ਕੀਤਾ ਗਿਆ ਅਤੇ ਪੁਲਿਸ ਨੇ ਸਖਤ ਚੇਤਾਵਨੀ ਦਿੱਤੀ ਦਿੜਬਾ ਐਸਐਚਓ ਨੇ ਕਿਹਾ ਕਿ ਹੁਣ ਦਿੜਬਾ ਪੁਲਿਸ ਦੀਆਂ ਨਜ਼ਰਾਂ ਤੋਂ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਕਰਨ ਵਾਲਾ ਵਿਅਕਤੀ ਬਚ ਨਹੀਂ ਪਵੇਗਾ। ਦੱਸ ਦਈਏ ਕਿ ਇਸ ਤਰ੍ਹਾਂ ਦੇ ਸਟੰਟਬਾਜ਼ੀ ਕਰਨ ਨਾਲ ਕਿਸੇ ਦੀ ਵੀ ਜਾਨ ਨੂੰ ਖਤਰਾ ਹੋ ਸਕਦਾ ਜਿਸ ਕਰਕੇ ਪੁਲਿਸ ਹੁਣ ਸਖਤੀ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.youtube.com/watch?v=hoVQ8Dv1C9E