ਲੁਧਿਆਣਾ ਦੇ ਗਿੱਲ ਨਹਿਰ ਪੁਲ ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਗੱਡੀ ਪਾਸ ਕਰਨ ਨੂੰ ਲੈ ਕੇ ਟੈਕਸੀ ਚਾਲਕ ਅਤੇ ਗੱਡੀ ਚਾਲਕ ਆਪਸ ਵਿੱਚ ਆਮੋ ਸਾਹਮਣੇ ਹੋ ਗਏ ਹੰਗਾਮਾ ਇੰਨਾ ਵੱਧ ਗਿਆ ਕਿ ਦੋਵਾਂ ਹੀ ਧਿਰਾਂ ਵੱਲੋਂ ਗਾਲੀ ਗਲੋਚ ਕੀਤਾ ਗਿਆ ਅਤੇ ਇੱਕ ਦੂਸਰੇ ਨਾਲ ਹੱਥਾ ਪਾਈ ਵੀ ਹੋਈ ਹੈ। ਹਾਲਾਂਕਿ ਇਸ ਹਾਥਾਪਾਈ ਦੌਰਾਨ ਟੈਕਸੀ ਚਾਲਕ ਦੀ ਗੱਡੀ ਦਾ ਸ਼ੀਸ਼ਾ ਵੀ ਟੁੱਟਿਆ ਹੈ ਅਤੇ ਇਸੇ ਦੌਰਾਨ ਟੈਕਸੀ ਚਾਲਕ ਨੇ ਮੌਕੇ ਤੇ ਪੁਲਿਸ ਨੂੰ ਸੱਦਿਆ ਤਾਂ ਪੁਲਿਸ ਵੱਲੋਂ ਦੋਹਾਂ ਹੀ ਧਿਰਾਂ ਨੂੰ ਸਮਝਾਉਣ ਦੇ ਯਤਨ ਕੀਤੇ ਗਏ। ਪਰ ਮਾਮਲਾ ਇੰਨਾ ਵੱਧ ਗਿਆ ਕਿ ਟੈਕਸੀ ਚਾਲਕ ਨੇ ਆਪਣੇ ਹੋਰ ਵੀ ਸਾਥੀਆਂ ਨੂੰ ਮੌਕੇ ਤੇ ਸੱਦ ਧਰਨਾ ਲਗਾ ਦਿੱਤਾ। ਅਤੇ ਉਸ ਨੇ ਕਾਰਵਾਈ ਦੀ ਮੰਗ ਕੀਤੀ।
ਉਧਰ ਟੈਕਸੀ ਚਾਲਕ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਡੇਹਲੋ ਸਾਈਡ ਤੋਂ ਲੁਧਿਆਣਾ ਆ ਰਿਹਾ ਸੀ ਕਿ ਜਿਵੇਂ ਹੀ ਉਹ ਗਿੱਲਾ ਵਾਲੀ ਨਹਿਰ ਤੇ ਪਹੁੰਚਿਆ ਤਾਂ ਇੱਕ ਗੱਡੀ ਚਾਲਕ ਉਹਨਾਂ ਨੂੰ ਪਾਸ ਕਰਨ ਲੱਗਿਆ ਤਾਂ ਉਹਨਾਂ ਦੀ ਗੱਡੀ ਦੇ ਨਾਲ ਦੂਸਰੀ ਗੱਡੀ ਟੱਚ ਹੋਣ ਲੱਗੀ ਤਾਂ ਇਸੇ ਦੌਰਾਨ ਗੱਡੀ ਚਾਲਕ ਨੇ ਉਹਨਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ ਅਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਕਿਹਾ ਕਿ ਜਦੋਂ ਉਸ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਸਨੇ ਉਹਨਾਂ ਦੇ ਨਾਲ ਮਾਰ ਕੁਟਾਈ ਕੀਤੀ ਹੈ ਕਿਹਾ ਕਿ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਸਾਈਡ ਤੇ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸੇ ਰੋਸ਼ ਵਜੋਂ ਉਹਨਾਂ ਨੇ ਧਰਨਾ ਦਿੱਤਾ।
ਉਧਰ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਟੈਕਸੀ ਚਾਲਕ ਦੀ ਸ਼ਿਕਾਇਤ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਾਮ ਨੂੰ ਵੀ ਖੁਲਵਾ ਦਿੱਤਾ ਗਿਆ। ਅੱਜ ਕੱਲ ਲੋਕਾਂ ਦੇ ਵਿੱਚ ਸ਼ਹਿਨਸ਼ਿਲਤਾ ਬਿਲਕੁਲ ਖਤਮ ਹੋ ਚੁੱਕੀ ਹੈ ਜਿਸਦੇ ਚਲਦੇ ਨਿੱਕੀਆਂ ਮੋਟੀਆਂ ਤਕਰਾਰਾਂ ਨੂੰ ਲੈ ਕੇ ਹੱਥੋਪਾਈ ਤੱਕ ਗੱਲ ਪਹੁੰਚ ਜਾਂਦੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
