ਲੁਧਿਆਣਾ ਦੇ ਭਾਰਤ ਨਗਰ ਚੌਂਕ ਨਜ਼ਦੀਕ ਘਰ ਚ ਲੱਗੀ ਭਿਆਨਕ ਅੱਗ
ਅੱਗ ਲੱਗਣ ਕਾਰਨ ਵਾਪਰਿਆ ਵੱਡਾ ਹਾਦਸਾ
ਪੁਲਿਸ ਦੇ ਦੱਸਣ ਮੁਤਾਬਕ ਇੱਕ ਦੀ ਹੋਈ ਮੌਤ ਇੱਕ ਬੱਚਾ ਸੀਰੀਅਸ
ਪਰਿਵਾਰ ਵਿੱਚ ਕੁੱਲ ਅੱਠ ਲੋਕ ਸਨ ਮੌਜੂਦ
ਮੌਕੇ ਤੇ ਪਹੁੰਚੀ ਫਾਇਰ ਬ੍ਰਗੇਡ ਵੱਲੋਂ ਅੱਗ ਬੁਝਉਣ ਦੇ ਯਤਨ
ਲੁਧਿਆਣਾ ਦੇ ਭਾਰਤ ਨਗਰ ਚੌਂਕ ਨਜ਼ਦੀਕ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਦੱਸ ਦਈਏ ਕਿ ਇਸ ਅੱਗ ਲੱਗਣ ਦੇ ਕਾਰਨ ਨੂੰ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਪਰ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਲਗਾਤਾਰ ਅੱਗ ਤੇ ਕਾਬੂ ਪਾਉਣ ਦੇ ਯਤਨ ਜਾਰੀ ਨੇ ਇੱਥੇ ਵੀ ਦੱਸ ਦਈਏ ਕਿ ਅੱਗ ਲੱਗਣ ਦੇ ਕਾਰਨ ਧੂਏ ਦਾ ਗੁਬਾਰ ਉੱਠਿਆ ਜਿਸ ਕਾਰਨ ਘਰ ਦੇ ਅੰਦਰ ਸੋ ਰਹੀ ਇੱਕ ਮਹਿਲਾ ਅਤੇ ਇੱਕ ਬੱਚੇ ਦੀ ਮੌਤ ਦੀ ਖਬਰ ਦੱਸੀ ਜਾ ਰਹੀ ਹੈ ਪਰ ਪੁਲਿਸ ਦੇ ਦੱਸਣ ਮੁਤਾਬਕ ਬਜ਼ੁਰਗ ਮਹਿਲਾ ਦੀ ਮੌਤ ਹੋ ਚੁੱਕੀ ਹੈ ਅਤੇ ਬੱਚਾ ਸੀਰੀਅਸ ਹੈ। ਫਿਲਹਾਲ ਬਾਕੀ ਪਰਿਵਾਰ ਦੇ ਮੈਂਬਰ ਸੁਰੱਖਿਤ ਨੇ ਅਤੇ ਉਹਨਾਂ ਦੱਸਿਆ ਕਿ ਘਰ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ।
ਇਸ ਦੌਰਾਨ ਗੱਲਬਾਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਜੀਵਨ ਗੁਪਤਾ ਨੇ ਕਿਹਾ ਕਿ ਉਹਨਾਂ ਦੇ ਘਰ ਦੇ ਨਾਲ ਹੀ ਇਹ ਘਰ ਹੈ ਉਹਨਾਂ ਕਿਹਾ ਕਿ ਜਿਸ ਘਰ ਵਿੱਚ ਅੱਗ ਲੱਗੀ ਹੈ ਇਹ ਹੋਜਰੀ ਕਾਰੋਬਾਰ ਦੇ ਨਾਲ ਸੰਬੰਧਿਤ ਹੈ ਅਤੇ ਘਰ ਦੇ ਵਿੱਚ ਹਾਜਰੀ ਦਾ ਸਮਾਨ ਵੀ ਪਿਆ ਹੋਇਆ ਸੀ ਉਹਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ ਅਤੇ ਇਹ ਅੱਗ ਲੱਗਣ ਦੇ ਕਾਰਨ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋਈ ਹੈ ਜਿਸ ਵਿੱਚ ਇੱਕ ਬਜ਼ੁਰਗ ਮਹਿਲਾ ਅਤੇ ਇੱਕ ਬੱਚਾ ਸ਼ਾਮਿਲ ਹੈ ਇਹੀ ਨਹੀਂ ਉਹਨਾਂ ਕਿਹਾ ਕਿ ਜਿੱਥੇ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ ਤਾਂ ਉੱਥੇ ਹੀ ਇਲਾਕੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਹਾਲਾਂਕਿ ਇਸ ਦੌਰਾਨ ਜਦੋਂ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਮੁਖੀ ਬਿਕਰਮਜੀਤ ਸਿੰਘ ਘੁੰਮਣ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨ ਕਾਫੀ ਨੁਕਸਾਨ ਹੋਇਆ ਹੈ ਅਤੇ ਫਾਇਰ ਬ੍ਰਗੇਡ ਦੀਆਂ ਟੀਮਾਂ ਵੱਲੋਂ ਲਗਾਤਾਰ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਫਿਲਹਾਲ ਪਰਿਵਾਰ ਦੇ ਮੈਂਬਰ ਬਜ਼ੁਰਗ ਮਹਿਲਾ ਦੀ ਮੌਤ ਹੋ ਚੁੱਕੀ ਹੈ ਅਤੇ ਦੂਸਰਾ ਬੱਚਾ ਸੀਰੀਅਸ ਦੱਸਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਫਿਲਹਾਲ ਉਹਨਾਂ ਨੂੰ ਇੱਕ ਦੇ ਮ੍ਰਿਤਕ ਦੀ ਹੀ ਜਾਣਕਾਰੀ ਹੈ ਉਹਨਾਂ ਕਿਹਾ ਕਿ ਫਿਲਹਾਲ ਇਸ ਬਾਬਤ ਜਾਂਚ ਕੀਤੀ ਜਾ ਰਹੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..