ਸਲੰਡਰ ਉੱਤੇ ਪੈਰ ਧਰ ਤੇ ਆਪਣੇ ਸਾਥੀ ਦੇ ਮੋਢਿਆਂ ‘ਤੇ ਹੱਥ, ਔਖਿਆਂ ਹੋ ਛੱਤ ਨੂੰ ਹੱਥ ਲਾ ਰਿਹਾ ਇਹ ਮੁਲਾਜ਼ਮ, ਪਰ ਇਹ ਕਰ ਕੀ ਰਿਹਾ ਹੈ ? ਇੰਝ ਜਾਪ ਰਿਹਾ ਹੈ ਜਿਵੇਂ ਇਸਦਾ ਹੱਥ ਉੱਪਰ ਮੋਰੇ ‘ਚ ਫੱਸ ਗਿਆ ਹੈ | ਪਰ ਨਹੀਂ ਜ਼ਰਾ ਰੁਕੋ ਅਸੀਂ ਦੱਸਦੇ ਹਾਂ ਅਸਲ ਗੱਲ |
ਅਸਲ ‘ਚ ਇਥੇ ਇੱਕ ਤਹਿਖਾਨਾ ਹੈ, ਉਹ ਵੀ ਛੱਤ ਦੇ ਉੱਤੇ ਤੇ ਇਸ ਤਹਿਖਾਨੇ ‘ਚ ਪੁਲਿਸ ਨੂੰ ਜਿਸ ਚੀਜ਼ ਦੀ ਤਲਾਸ਼ ਹੈ ਉਹ ਛੇਤੀ ਹੀ ਤੁਹਾਡੇ ਸਾਹਮਣੇ ਆ ਜਾਵੇਗੀ |
ਮਾਮਲਾ ਹੈ ਜਿਲ੍ਹਾ ਗੁਰਦਾਸਪੁਰ ਅਤੇ ਪੁਲਿਸ ਜਿਲ੍ਹਾ ਬਟਾਲਾ ਦੇ ਅਧੀਨ ਆਉਂਦੇ ਪਿੰਡ ਰੰਗੜ ਨੰਗਲ ਦਾ, ਜਿੱਥੇ ਪੁਲਿਸ ਨੂੰ ਮੁਖ਼ਬਰ ਖ਼ਾਸ ਤੋਂ ਇੱਕ ਖੂਫੀਆ ਇਤਲਾਹ ਮਿਲਦੀ ਹੈ ਕਿ ਪਿੰਡ ਦੇ ਇੱਕ ਘਰ ਦੀ ਛੱਤ ‘ਚ ਬੜੀ ਹੀ ਚਲਾਕੀ ਨਾਲ ਇੱਕ ਗੁਪਤ ਤਹਿਖਾਨਾ ਬਣਿਆ ਹੋਇਆ ਹੈ ਤੇ ਓਥੇ ਜੋ ਕੁੱਝ ਹੋ ਰਿਹਾ ਹੈ ਉਹ ਬੇਹੱਦ ਹੈਰਾਨ ਕਰਨ ਵਾਲਾ ਹੈ |
previous post
