ਨੂਰਮਹਿਲ ਦੇ ਪਿੰਡ ਉਪਲ ਜਗੀਰ ਚ ਐਨਆਰਆਈ ਦੇ ਘਰ ਚੋਰੀ
ਚੋਰ ਨਗਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਲੈਕੇ ਹੋਏ ਰਫੂਚੱਕਰ
ਹੜ ਦੇ ਹਲਾਤਾਂ ਨੂੰ ਦੇਖਦੇ ਗਹਿਣੇ ਇੱਕ ਜਗ੍ਹਾ ਇਕੱਠੇ ਰਖੇਂ ਹੋਏ ਸਨ
ਨੂਰਮਹਿਲ ਦੇ ਪਿੰਡ ਉਪਲ ਜਗੀਰ ਵਿੱਚ ਇੱਕ ਐਨਆਰਆਈ ਦੇ ਘਰ ਨੂੰ ਨਿਸ਼ਾਨਾ ਬਣਾਇਆ ਚੋਰਾਂ ਨੇ ਨਗਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਲੈਕੇ ਰਫੂਚੱਕਰ ਹੋ ਗਏ ਘਰ ਦੇ ਮਾਲਕ ਪਰਮਜੀਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਪਿਤਾ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਏ ਹਨ ਅਤੇ ਹੜ ਦੇ ਹਲਾਤਾਂ ਨੂੰ ਦੇਖਦਿਆਂ ਹੋਇਆਂ ਸਾਡੇ ਘਰ ਦਿਆਂ ਨੇ ਗਹਿਣੇ ਇੱਕ ਜਗ੍ਹਾ ਇਕੱਠੇ ਰਖੇਂ ਹੋਏ ਸਨ ਅਤੇ ਘਰ ਵਿੱਚ ਭਾਰਤੀ ਕਰੰਸੀ ਤੋਂ ਇਲਾਵਾ ਡੋਲਰ ਵੀ ਪਏ ਸਨ ਇਹਨਾਂ ਚੋਰਾਂ ਨੇ ਤਾਂ ਕੁਝ ਵੀ ਨਹੀਂ ਛੱਡਿਆ ਸਭ ਕੁਝ ਲੈ ਕੇ ਰਫੂ ਚੱਕਰ ਹੋ ਗਏ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਨ ਵਿੱਚ ਸਫਲਤਾ ਹਾਸਲ ਕਰਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post