ਤਸਵੀਰਾਂ ਦੇ ਵਿੱਚ ਜਿਸ ਵਿਅਕਤੀ ਨੂੰ ਮੂੰਹ ਨਾਲ ਕੱਪੜਾ ਲੁਕੋਏ ਨੂੰ ਦੇਖ ਰਹੇ ਹੋ ਤੇ ਪੁਲਿਸ ਦੇ ਗ੍ਰਿਫਤ ਦੇ ਵਿੱਚ ਆ ਇਹ ਉਹੀ ਬਾਬਾ ਜਿਹੜਾ ਕਿ ਚਰਨ ਘਾੜ ਦੇ ਵਿੱਚ ਡੇਰਾ ਚਲਾ ਕੇ ਮਹਿਲਾਵਾਂ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਤੇ ਹੁਣ ਇਸ ਵਾਰ ਇੱਕ ਹੋਰ ਨਵਾਂ ਖੁਲਾਸਾ ਉਦੋਂ ਹੋ ਗਿਆ ਜਦੋਂ ਇੱਕ ਲੜਕੀ ਨੇ ਇਸਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ,,,6 ਮਈ ਨੂੰ ਡੇਰਾ ਚਰਨ ਘਾਟ ਦੇ ਮੁਖੀ ਬਲਵਿੰਦਰ ਸਿੰਘ ਨੇ ਮੋਗਾ ਦੇ ਇੱਕ ਨਿੱਜੀ ਹੋਟਲ ਵਿੱਚ 25 ਸਾਲਾ ਲੜਕੀ ਨੂੰ ਲਿਆ ਕੇ ਬਲਾਤਕਾਰ ਕੀਤਾ ਲੜਕੀ ਦਾ ਪਰਿਵਾਰ ਡੇਰੇ ‘ਚ ਜਾਂਦਾ ਸੀ ਜਿਸ ਕਾਰਨ ਲੜਕੀ ਆਪਣੇ ਨਸ਼ੇੜੀ ਭਰਾ ਨੂੰ ਸੁਧਾਰਨ ਦੀ ਫਰਿਆਦ ਲੈ ਕੇ ਡੇਰੇ ‘ਚ ਗਈ ਸੀ।
ਸੇਵਾਦਾਰ ਨੇ ਲੜਕੀ ਨੂੰ ਸਪੈਸ਼ਲ ਅਰਦਾਸ ਕਰਵਾਉਣ ਦੀ ਗੱਲ ਕਹਿ ਕੇ ਸਾਢੇ ਚਾਰ ਮਹੀਨੇ ਪਹਿਲਾਂ ਮੋਗਾ ਦੇ ਇਕ ਨਿਜੀ ਹੋਟਲ ਵਿੱਚ ਡੇਰੇ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਅਤੇ ਲੜਕੀ ਨੂੰ ਡੇਰੇ ਵਿਚ ਬੁਲਾਕੇ ਹਫ਼ਤੇ ਵਿੱਚ ਦੋ ਵਾਰ ਜਬਰ-ਜ਼ਨਾਹ ਕਰਦਾ ਸੀ। ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਸਤੋ ਬਾਦ ਡੇਰੇ ਦੇ ਮੁਖ ਸੇਵਾਦਾਰ ਬਲਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਦੋਸ਼ੀ ਬਲਵਿੰਦਰ ਸਿੰਘ ਨੂੰ ਗੋਇੰਦਵਾਲਾ ਜੇਲ ਤੋਂ ਪ੍ਰੋਟੈਕਸ਼ਨ ਵਾਰੰਟ ‘ਤੇ ਮੋਗਾ ਦੀ ਅਦਾਲਤ ‘ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..