ਅਜੇ ਤੱਕ ਨਹੀਂ ਭਰੇ ਚਾਈਨਾ ਡੋਰ ਦੇ ਦਿੱਤੇ ਫੱਟ
ਲਗਭਗ ਦੋ ਸਾਲ ਪਹਿਲਾਂ ਚਾਈਨਾ ਡੋਰ ਨਾਲ ਕੱਟਿਆ ਗਿਆ ਸੀ ਗਲਾ
60 ਤੋਂ ਜਿਆਦਾ ਲੱਗੇ ਸੀ ਟਾਂਕੇ
ਪੀੜਤ ਦੇ ਮਨ ਵਿੱਚ ਵਸਿਆ ਹੋਇਆ ਵੱਡਾ ਡਰ
ਪਤੰਗ ਰੁੱਤ ਵਿੱਚ ਘਰ ਤੋਂ ਬਾਹਰ ਨਿਕਲਣਾ ਕਰ ਦਿੰਦਾ ਹੈ ਬੰਦ
ਪੰਜਾਬ ਭਰ ਵਿੱਚ ਲੋੜੀ ਦੇ ਤਿਹਾਰ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਰੌਣਕਾਂ ਨਜ਼ਰ ਆ ਰਹੀਆਂ ਹਨ ਵੱਡੀ ਗਿਣਤੀ ਵਿੱਚ ਲੋਕ ਪਤੰਗਾਂ ਨੂੰ ਲੈ ਕੇ ਖਰੀਦਦਾਰੀ ਕਰ ਰਹੇ ਹਨ ਅਤੇ ਚਾਈਨਾ ਡੋਰ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀ ਤਰਹਾਂ ਬੈਨ ਲਗਾਇਆ ਗਿਆ ਹੈ ਅਤੇ ਜੇਕਰ ਕੋਈ ਵੀ ਇਸ ਨੂੰ ਵੇਚਦਾ ਹੈ ਤਾਂ ਉਸ ਉੱਪਰ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਪਰ ਚਾਈਨਾ ਡੋਰ ਉੱਪਰ ਬੈਨ ਲਗਾਉਣ ਵਿੱਚ ਪ੍ਰਸ਼ਾਸਨ ਨਾ ਕਾਮਯਾਬ ਨਜ਼ਰ ਆ ਰਿਹਾ ਹੈ ਜਿਸਦੇ ਚਲਦਿਆਂ ਅੱਜ ਵੀ ਚਾਈਨਾ ਡੋਰ ਦਾ ਸ਼ਿਕਾਰ ਹੋ ਰਹੇ ਹਨ ਲੋਕ , ਬੇਜਵਾਨ ਪੰਛੀ ਅਤੇ ਅਨੇਕਾਂ ਘਟਨਾਵਾਂ ਆ ਰਹੀਆਂ ਹਨ ਸਾਹਮਣੇ। ਅਤੇ ਜਿਨਾਂ ਲੋਕਾਂ ਨਾਲ ਹਾਦਸੇ ਵਾਪਰੇ ਹਨ ਉਹਨਾਂ ਦੇ ਮਨਾਂ ਵਿੱਚ ਅੱਜ ਵੀ ਡਰ ਵੇਖਣ ਨੂੰ ਮਿਲ ਰਿਹਾ ਹੈ ।
ਲੁਧਿਆਣਾ ਵਿੱਚ ਰਹਿਣ ਵਾਲੇ ਪੀੜਤ ਨੇ ਦੱਸਿਆ ਕਿ ਲਗਭਗ ਦੋ ਸਾਲ ਪਹਿਲਾਂ ਇਹਨਾਂ ਡੋਰ ਦੀ ਚਪੇਟ ਵਿੱਚ ਆਇਆ ਸੀ ਜਿਸ ਦੇ ਨਾਲ ਉਸਦੇ ਗਲੇ ਉਬਰ ਵੱਡਾ ਟੱਕ ਲੱਗਿਆ ਸੀ ਅਤੇ 60 ਤੋਂ ਜਿਆਦਾ ਟੰਕੇ ਲੱਗੇ ਸਨ ਇਹਨਾਂ ਹੀ ਨਹੀਂ ਉਸ ਦੇ ਇਲਾਜ ਲਈ ਦੋ ਹਸਪਤਾਲਾਂ ਵੱਲੋਂ ਮਨਾ ਕਰ ਦਿੱਤਾ ਗਿਆ ਸੀ ਪਰ ਇੱਕ ਨਿੱਜੀ ਹਸਪਤਾਲ ਵੱਲੋਂ ਉਸਦਾ ਇਲਾਜ ਕੀਤਾ ਗਿਆ ਅਤੇ ਅੱਜ ਉਹ ਜ਼ਿੰਦਗੀ ਬਤੀਤ ਕਰ ਰਿਹਾ ਪਰ ਉਸਦੇ ਮਨ ਵਿੱਚ ਇਨਾ ਡਰ ਹੈ ਕਿ ਜਦੋਂ ਪਤੰਗਾਂ ਦੀ ਰੁੱਤ ਆਉਂਦੀ ਹੈ ਤਾਂ ਉਹ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੰਦਾ ਹੈ ਆਪਣੀ ਦੁਕਾਨ ਦਾ ਸਮਾਨ ਖਰੀਦਣ ਲਈ ਵੀ ਨਹੀਂ ਜਾਂਦਾ ਅਤੇ ਜੇਕਰ ਕੋਈ ਉਸਦਾ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਉਸਦੇ ਕੋਲ ਆਉਂਦਾ ਹੈ ਤਾਂ ਉਹਨਾਂ ਨੂੰ ਵੀ ਇਹੀ ਸਲਾਹ ਦਿੰਦਾ ਹੈ ਕਿ ਉਹ ਕਾਰ ਵਿੱਚ ਆਉਣ ਮੋਟਰਸਾਈਕਲ ਤੇ ਨਾ ਆਉਣ ਅਤੇ ਪ੍ਰਸ਼ਾਸਨ ਦੀ ਨ ਕਾਮਯਾਬੀ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ ਉਸ ਦਾ ਕਹਿਣਾ ਹੈ ਕਿ ਜੇਕਰ ਲੋਕ ਡੋਰ ਨਾ ਖਰੀਦਣ ਤਾਂ ਇਹ ਡੋਰ ਬੰਦ ਹੋ ਸਕਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
