ਮੋਹਾਲੀ ਚ ਮੋਮੋਜ਼ ਦੀ ਵੀਡਿਓ ਵਾਇਰਲ ਤੋਂ ਬਾਅਦ ਸਿਹਤ ਵਿਭਾਗ ਹਰਕਤ ਚ
ਅੰਮ੍ਰਿਤਸਰ ‘ਚ ਵੀ ਸਿਹਤ ਵਿਭਾਗ ਦੇ ਅਧਿਕਾਰੀ ਹਰਕਤ ‘ਚ ਆਏ ਨਜਰ
ਅੰਮ੍ਰਿਤਸਰ ਦੀ ਮੋਮੋਜ਼ ਅਤੇ ਚਾਪਾ ਵਾਲ਼ੀ ਫੈਕਟਰੀ ‘ਤੇ ਮਾਰਿਆ ਛਾਪਾ
ਫੈਕਟਰੀ ਦੇ ਵਿੱਚੋਂ ਮੋਮੋ ਅਤੇ ਚਾਪਾਂ ਦੇ ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜੇ
ਅੰਮ੍ਰਿਤਸਰ ਪਿਛਲੇ ਦਿਨੀ ਮੋਹਾਲੀ ਦੀ ਮੋਮੋਜ਼ ਫੈਕਟਰੀ ਦੀ ਵੀਡੀਓ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਰਕਤ ਵਿੱਚ ਆਏ ਤੇ ਉਹਨਾਂ ਵੱਲੋਂ ਵੀ ਖਾਣ ਪੀਣ ਬਣਾਉਣ ਵਾਲੀਆਂ ਚੀਜ਼ਾਂ ਦੀਆਂ ਫੈਕਟਰੀਆਂ ਤੇ ਰੇਡ ਕੀਤੀ ਗਈ ਜਿਸ ਦੇ ਚਲਦੇ ਅੱਜ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੋਮੋਜ ਅਤੇ ਚਾਪਾਂ ਬਣਾਉਣ ਵਾਲੀ ਫੈਕਟਰੀ ਤੇ ਰੇਟ ਕੀਤੀ ਗਈ ਅਤੇ ਉੱਥੋਂ ਮੋਮੋਜ ਅਤੇ ਚਾਪਾਂ ਦੇ ਸੈਂਪਲ ਇਕੱਠੇ ਕੀਤੇ ਗਏ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੁਲਿਸ ਅਤੇ ਵਿਜੀਲੈਂਸ ਟੀਮਾਂ ਨਾਲ ਸਾਂਝੇ ਤੌਰ ‘ਤੇ ਅਭਿਆਨ ਚਲਾਇਆ ਗਿਆ, ਜਿਸ ਤਹਿਤ ਅੱਜ ਅੰਮਿ੍ਤਸਰ ਦੇ ਰਾਮਬਾਗ ਸਥਿਤ ਇਕ ਫ਼ੈਕਟਰੀ, ਜੋ ਕਿ ਅੰਮਿ੍ਤਸਰ ‘ਚ ਲਗਭਗ ਹਰ ਥਾਂ ‘ਤੇ ਮੋਮੋਜ ਅਤੇ ਚਾਂਪਾ ਦੀ ਸਪਲਾਈ ਕਰਦੀ ਹੈ, ਓਸਦੇ ਅੰਦਰੋ ਮੋਮੋਜ ਅਤੇ ਚਾਨਪਾ ਦੇ ਸੈਂਪਲ ਲਏ ਗਏ ਹਨ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਉਹ ਕਾਰਵਾਈ ਕਰਨਗੇ,,,,
ਜਿਨ੍ਹਾਂ ਥਾਵਾਂ ‘ਤੇ ਕੁਝ ਗੰਦਗੀ ਵੇਖੀ ਗਈ ਹੈ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਈ ਕੈਡੀਆਂ ਦੇ ਵਿੱਚ ਅਜਿਹੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਪਈਆਂ ਹੋਈਆਂ ਹਨ ਜਿਨਾਂ ਤੇ ਕੋਈ ਵੀ ਲੇਬਲ ਜਾਂ ਐਕਸਪਾਇਰੀ ਡੇਟ ਦੀ ਪਰਚੀ ਨਹੀਂ ਲੱਗੀ ਹੋਈ ਜਿਨਾਂ ਤੋਂ ਪਤਾ ਲੱਗ ਸਕੇ ਕਿ ਇਹ ਚੀਜ਼ ਆਪਾਂ ਕਦੋਂ ਤੱਕ ਖਾ ਸਕਦੇ ਹਾਂ ਜਾਂ ਇਸ ਦੀ ਮਨਿਆਦ ਕਦੋਂ ਤੱਕ ਹੈ ਕਈ ਹੋਰ ਵੀ ਤਰੁਟੀਆਂ ਇੱਥੇ ਪਾਈਆਂ ਗਈਆਂ ਹਨ ਉੱਥੇ ਹੀ ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਪੰਜਾਬ ਭਰ ਵਿੱਚ ਜਿਹੜੀ ਕੰਪੇਨ ਚਲਾਈ ਜਾ ਰਹੀ ਹੈ। ਤਾਂ ਕਿ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਕਰ ਸਕੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
